ਫਿਰੋਜ਼ਪੁਰ, 29 ਨਵੰਬਰ, (ਹ.ਬ.) : ਫਿਰੋਜ਼ਪੁਰ ਵਿਚ 26 ਸਾਲਾ ਔਰਤ ਦੀ ਖੂਨ ਨਾਲ  ਲਥਪਥ ਲਾਸ਼ ਬੈੱਡ ਬਾਕਸ ਵਿਚੋਂ ਮਿਲੀ ਹੈ। ਹੱÎਤਿਆ ਕਿਸੇ ਤੇਜ਼ਧਾਰ ਹÎਥਿਆਰ ਨਾਲ ਕੀਤੀ ਗਈ ਹੈ। ਇਸ ਤੋਂ ਇਲਾਵਾ ਉਸ ਦੇ ਮੂੰਹ ਵਿਚ ਕੱਪੜਾ ਪਾ ਰੱਖਿਆ ਸੀ, ਹੱਥ ਵੀ ਬੰਨ੍ਹੇ ਹੋਏ ਸਨ। ਜਾਣਕਾਰੀ ਮਿਲਦੇ ਹੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। 
ਫਿਰੋਜ਼ਪੁਰ ਦੇ ਬਸਤੀ ਟੈਂਕਾਂਵਾਲੀ ਦੀ ਨਵੀਂ ਆਬਾਦੀ ਦੀ ਗਲੀ ਨੰਬਰ 24 ਵਿਚ ਮੰਗਲਵਾਰ ਦੇਰ ਰਾਤ ਘਰ ਦੇ ਬੈੱਡ ਬਾਕਸ ਵਿਚ ਔਰਤ ਦੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ। ਔਰਤ ਦਾ ਪਤੀ ਸਦਮੇ ਵਿਚ ਸੀ ਉਹ ਰੋਈ ਜਾ ਰਿਹਾ ਸੀ।  ਪੁਲਿਸ ਨੂੰ ਦਿੱਤੇ ਬਿਆਨ ਵਿਚ ਔਰਤ ਦੇ ਪਤੀ ਮਨਮੋਹਨ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ ਦੋ ਸਾਲ ਪਹਿਲਾਂ ਹੀ ਹੋਇਆ ਸੀ ਤੇ ਉਨ੍ਹਾਂ ਦਾ ਕੋਈ ਬੱਚਾ ਵੀ ਨਹੀਂ ਹੈ। ਹਾਲ ਹੀ ਵਿਚ 17 ਨਵੰਬਰ ਨੂੰ ਪੂਜਾ ਦਾ ਜਨਮ ਦਿਨ ਦੋਵਾਂ ਨੇ ਸੈਲੀਬ੍ਰੇਟ ਕੀਤਾ ਸੀ। 
ਮਨਮੋਹਨ ਨੇ ਦੱਸਿਆ ਕਿ ਉਹ ਖੁਦ ਇੱਕ ਆਯੂਰਵੈਦ ਕੰਪਨੀ ਵਿਚ ਨੌਕਰਦੀ ਕਰਦਾ ਹੈ ਅਤੇ ਰੋਜ਼ਾਨਾ ਸਵੇਰੇ ਮਾਰਕੀਟਿੰਗ ਦੇ ਲਈ ਨਿਕਲ ਜਾਂਦਾ ਹੈ। ਮਾਂ ਦੀ ਮੌਤ ਹੋ ਚੁੱਕੀ ਹੈ ਤਾਂ ਹੁਣ ਘਰ ਵਿਚ ਉਸ ਦੇ ਨਾਲ ਉਸ ਦੇ ਪਿਤਾ ਅਤੇ ਪਤਨੀ ਰਹਿੰਦੇ ਹਨ। ਹੁਣ ਪਿਤਾ ਵੀ ਪਿਛਲੇ ਇੱਕ ਹਫ਼ਤੇ ਤੋਂ ਬਾਬਾ ਬਾਲਕ ਨਾਥ ਧਾਮ 'ਤੇ ਗਏ ਹੋਏ ਹਨ।  ਮੰਗਲਵਾਰ ਸਵੇਰੇ ਕਰੀਬ ਸਾਢੇ 9 ਵਜੇ ਉਹ ਕੰਮ 'ਤੇ ਨਿਕਲ ਗਿਆ, ਜਿਸ ਤੋਂ ਬਾਅਦ ਸਾਰਾ ਦਿਨ ਪਤਨੀ ਨਾਲ ਕੋਈ ਗੱਲਬਾਤ ਨਹੀਂ ਹੋਈ। ਉਧਰ ਸੱਸ ਦਾ ਕਹਿਣਾ ਸੀ ਕਿ ਉਸ ਨੇ ਵੀ ਕਈ ਵਾਰ ਫੋਨ ਕੀਤਾ ਪਰ ਪੂਜਾ ਨੇ ਜਵਾਬ ਨਹੀਂ ਦਿੱਤਾ। ਸੱਸ ਦੇ ਕਹਿਣ 'ਤੇ ਦੇਰ ਸ਼ਾਮ ਕਰੀਬ ਸਾਢੇ ਛੇ ਵਜੇ ਮਨਮੋਹਨ ਘਰ ਪੁੱਜਿਆ ਤਾਂ ਬਾਹਰ ਮੇਨ ਗੇਟ ਖੁਲ੍ਹਾ ਸੀ ਅਤੇ ਘਰ ਵਿਚ ਐਂਟਰ ਕਰਨ ਵਾਲੇ ਦਰਵਾਜ਼ੇ ਨੂੰ ਤਾਲਾ ਲੱਗਾ ਸੀ। 

ਹੋਰ ਖਬਰਾਂ »

ਹਮਦਰਦ ਟੀ.ਵੀ.