ਬੈਂਗਲੁਰੂ, 1 ਦਸੰਬਰ, (ਹ.ਬ.) : ਇੱਕ ਅਧਿਐਨ ਦੇ ਜ਼ਰੀਏ ਵਿਗਿਆਨੀਆਂ ਨੇ ਹਿਮਾਲਿਆ ਖੇਤਰ ਵਿਚ ਭਵਿੱਖ 'ਚ ਆਉਣ ਵਾਲੇ  ਵੱਡੇ ਭੂਚਾਲ ਦੇ ਬਾਰੇ ਵਿਚ ਚਿਤਾਵਨੀ ਦਿੱਤੀ ਹੈ। ਇਸ ਖੇਤਰ ਵਿਚ 8.5 ਜਾਂ ਉਸ ਤੋਂ ਜ਼ਿਆਦਾ ਤੀਬਰਤਾ ਦਾ ਭੂਚਾਲ ਲੰਮੇਂ ਸਮੇਂ ਤੋਂ ਨਹੀਂ ਆਇਆ ਹੈ, ਇਸ ਲਈ ਖੇਤਰ ਵਿਚ ਭੂਚਾਲ ਕਦੇ ਵੀ ਆ ਸਕਦਾ ਹੈ। ਇੱਕ ਅਧਿਐਨ ਦੇ ਮੁਤਾਬਕ ਵੱਡਾ ਭੂਚਾਲ ਉਤਰ-ਪੱਛਮ ਹਿਮਾਲਿਆ ਦੇ ਗੜਵਾਲ-ਕੁਮਾਊਂ ਖੇਤਰ ਵਿਚ ਆਉਣ ਦੀ ਸੰਭਾਵਨਾ ਹੈ, ਜਿਸ ਵਿਚ ਵੱਡੇ ਪੱਧਰ 'ਤੇ ਨੁਕਸਾਨ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਇੱਕ ਅਮਰੀਕੀ ਵਿਗਿਆਨੀ ਦਾ ਦਾਅਵਾ ਹੈ ਕਿ ਇਸ ਖੇਤਰ ਵਿਚ ਭੂਚਾਲ ਦੀ ਤੀਬਰਤਾ 8.7 ਤੋਂ ਜ਼ਿਆਦਾ ਹੋ ਸਕਦੀ ਹੈ। 
ਅਧਿਐਨ ਦੇ ਬਾਰੇ ਵਿਚ ਜਵਾਹਰ ਲਾਲ ਨਹਿਰੂ ਸੈਂਟਰ ਦੇ ਭੂਚਾਲ ਮਾਹਰ ਸੀਪੀ ਰਾਜੇਂਦਰਨ ਦਾ ਕਹਿਣਾ ਹੈ ਕਿ ਇਸ ਖੇਤਰ ਵਿਚ ਭਾਰੀ ਮਾਤਰਾ ਵਿਚ ਤਣਾਅ ਭਵਿੱਖ ਵਿਚ ਹਿਮਾਲਿਆ ਦੇ ਖੇਤਰ ਵਿਚ 8.5 ਜਾਂ ਉਸ ਤੋਂ ਜ਼ਿਆਦਾ ਦੀ ਤੀਬਰਤਾ ਦਾ ਇੱਕ ਭੂਚਾਲ ਦਰਸਾਉਂਦਾ ਹੈ। 
ਜਿਓਲਾਜਿਕ ਜਰਨਲ ਵਿਚ ਪ੍ਰਕਾਸ਼ਤ ਅਧਿਐਨ ਮੁਤਾਬਕ, ਸੋਧਕਰਤਾਵਾਂ ਨੇ ਦੋ ਨਵੀਂ ਖੋਜੀ ਗਈ ਜਗ੍ਹਾ ਦੇ ਅੰਕੜਿਆਂ ਦੇ ਨਾਲ ਨਾਲ ਪੱਛਮੀ ਨੇਪਾਲ ਅਤੇ ਚੋਰਗੇਲੀਆ ਵਿਚ ਮੋਹਨ ਖੋਲਾ ਦੇ ਅੰਕੜਿਆਂ ਦੇ ਨਾਲ ਮੌਜੂਦਾ ਡਾਟਾਬੇਸ ਦਾ ਮੁਲਾਂਕਣ ਕੀਤਾ ਜੋ ਕਿ ਭਾਰਤੀ ਸਰਹੱਦ ਦੇ ਅੰਦਰ ਆਉਂਦਾ ਹੈ। ਸੋਧਕਰਤਾਵਾਂ ਨੇ ਭਾਰਤੀ ਪੁਲਾੜ ਏਜੰਸੀ ਇਸਰੋ ਦੇ ਕਾਰਟੋਸੈਟ-1 ਉਪਗ੍ਰਹਿ ਤੋਂ ਗੂਗਲ ਅਰਥ ਅਤੇ ਇਮੇਜਰੀ ਦੀ ਵਰਤੋਂ ਕੀਤੀ।
ਸੋਧਕਰਤਾਵਾਂ ਦੇ ਵਿਸ਼ਲੇਸ਼ਣ ਵਿਚ ਦੱਸਿਆ ਗਿਆ ਹੈ ਕਿ ਅਧਿਐਨ ਸਾਨੂੰ ਇਹ ਨਤੀਜਾ ਕੱਢਣ ਦੇ ਲਈ ਮਜਬੂਰ ਕਰਦਾ ਹੈ ਕਿ ਕੇਂਦਰੀ ਹਿਮਾਲਿਆ ਦੀ ਪਲੇਟ ਦੇ 15 ਮੀਟਰ ਔਸਤ ਸਰਕਣ ਦੇ ਕਾਰਨ 1315 ਅਤੇ 1440 ਦੇ ਵਿਚ ਖਿਚਾਅ 8.5 ਜਾਂ ਉਸ ਤੋਂ ਜ਼ਿਆਦਾ ਤੀਬਰਤਾ ਦਾ ਇੱਕ ਵੱਡਾ ਭੂਚਾਲ ਖੇਤਰ ਲਗਭਗ 600 ਕਿਲੋਮੀਟਰ ਤੱਕ ਫੈਲਾਅ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਨਾਨਯਾਂਗ ਟੈਕਨੋਲੌਜਿਕਲ ਯੂਨੀਵਰਸਿਟੀ ਦੀ ਅਗਵਾਈ ਵਿਚ ਇੱਕ ਰਿਸਰਚ ਟੀਮ ਨੇ ਵੀ ਦੇਖਿਆ ਸੀ ਕਿ ਮੱਧ ਹਿਮਾਲਿਆ ਖੇਤਰਾਂ ਵਿਚ ਰਿਕਟਰ ਪੈਮਾਨੇ 'ਤੇ ਅੱਠ ਤੋਂ ਸਾਢੇ ਅੱਠ ਤੀਬਰਤਾ ਦਾ ਭੂਚਾਲ ਆਉਣ ਦਾ ਖ਼ਤਰਾ ਹੈ। 

ਹੋਰ ਖਬਰਾਂ »