ਪਟਨਾ, 1 ਦਸੰਬਰ, (ਹ.ਬ.) : ਬਿਹਾਰ ਦੇ ਸੀਤਾਮੜੀ ਜੇਲ੍ਹ ਦੀ ਇੱਕ ਮਹਿਲਾ ਕੈਦੀ ਦੇ ਨਾਲ ਮੁਜੱਫਰਪੁਰ ਦੇ ਹਸਪਤਾਲ ਵਿਚ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ 14 ਨਵੰਬਰ ਦੀ ਹੈ। ਦੋਸ਼ ਹੈ ਕਿ ਸੀਤਾਮੜੀ ਜੇਲ੍ਹ ਵਿਚ ਬੰਦ ਇੱਕ ਮਹਿਲਾ ਕੈਦੀ ਨੂੰ ਇਲਾਜ ਦੇ ਲਈ ਮੁਜੱਫਰਪੁਰ ਦੇ ਐਸਕੇਐਮਸੀਐਚ ਵਿਚ ਭਰਤੀ ਕਰਾਇਆ ਗਿਆ ਸੀ। ਜਿੱਥੇ ਇਲਾਜ ਦੌਰਾਨ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ।
ਮਾਮਲੇ ਵਿਚ ਦੋ ਪੁਲਿਸ ਕਰਮੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਜੱਫਰਪੁਰ ਦੇ ਐਸਐਸਪੀ ਨੇ ਮਾਮਲੇ ਨੂੰ ਸ਼ੱਕੀ ਦੱਸਿਆ ਹੈ। ਸੀਸੀਟੀਵੀ ਫੁਟੇਜ ਦੀ ਜਾਂਚ ਦੇ ਆਧਾਰ 'ਤੇ ਕਿਹਾ ਕਿ ਮਹਿਲਾ ਦੇ ਬਿਆਨ ਦੇ ਉਲਟ ਸਾਰੀ ਗੱਲਾਂ ਸਾਹਮਣੇ ਆ ਰਹੀਆਂ ਹਨ। ਇਸ ਦੀ ਜਾਂਚ ਕਰਵਾਈ ਜਾ ਰਹੀ ਹੈ। ਸੀਤਾਮੜੀ ਜੇਲ੍ਹ ਵਿਚ ਅਗਵਾ ਦੇ ਮਾਮਲੇ ਵਿਚ ਬੰਦ ਮਹਿਲਾ ਕੈਦੀ ਦੀ ਤਬੀਅਤ ਕੁਝ ਖਰਾਬ ਸੀ। ਉਸ ਨੂੰ ਇਲਾਜ ਦੇ ਲਈ ਜੇਲ੍ਹ ਤੋਂ 11 ਨਵੰਬਰ ਨੂੰ ਮੁਜਫਰਪੁਰ ਵਿਚ ਭਰਤੀ ਕਰਾਇਆ ਗਿਆ ਸੀ।  ਮਹਿਲਾ ਦਾ ਦੋਸ਼ ਹੈ ਕਿ 14 ਨਵੰਬਰ ਦੀ ਰਾਤ ਦੋ ਲੋਕਾਂ ਨੇ ਉਸ ਨਾਲ ਬਲਾਤਕਾਰ ਕੀਤਾ। ਮਹਿਲਾ ਜਦ ਵਾਪਸ 22 ਨਵੰਬਰ ਨੂੰ ਸੀਤਾਮੜੀ ਜੇਲ੍ਹ ਪਰਤੀ ਤਾਂ ਉਸ ਨੇ ਅਪਣੇ ਨਾਲ ਬਲਾਤਕਾਰ ਹੋਣ ਦਾ ਖੁਲਾਸਾ ਕੀਤਾ। ਸੀਤਾਮੜੀ ਜੇਲ੍ਹ ਅਧਿਕਾਰੀ ਨੇ ਡੀਐਮ ਨੂੰ ਇਸ ਬਾਰੇ ਸੂਚਨਾ ਦਿੰਦੇ ਹੋਏ ਡੁਮਰਾ ਥਾਣੇ ਨੂੰ ਐਫਆਈਆਰ ਦੇ ਲਈ ਕਿਹਾ। ਸੀਤਾਮੜੀ ਦੇ ਡੀਐਮ ਰਣਜੀਤ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਵਿਚ ਜਾਂਚ ਤੋਂ ਬਾਅਦ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹੋਰ ਖਬਰਾਂ »