ਬਠਿੰਡਾ, 1 ਦਸੰਬਰ, (ਹ.ਬ.) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਦਿਆਲ ਸਿੰਘ ਕੋਲਿਆਂਵਾਲੀ ਨੂੰ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਦਿਆਲ ਸਿੰਘ ਕੋਲਿਆਂਵਾਲੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਖਾਰਜ ਕਰਦਿਆਂ ਇੱਕ ਹਫ਼ਤੇ ਅੰਦਰ ਪੁਲਿਸ ਕੋਲ ਪੇਸ਼ ਹੋਣ ਦੇ ਫ਼ੈਸਲੇ ਪਿੱਛੋਂ ਕੋਲਿਆਂਵਾਲੀ ਦਾ ਜੇਲ੍ਹ ਜਾਣਾ ਲਗਭਗ ਤੈਅ ਹੈ।
ਦਿਆਲ ਸਿੰਘ ਕੋਲਿਆਂਵਾਲੀ ਖ਼ਿਲਾਫ਼ ਵਿਜੀਲੈਂਸ ਬਿਊਰੋ ਨੇ 30 ਜੂਨ, 2018 ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਉਕਤ ਅਕਾਲੀ ਆਗੂ ਨੇ ਅਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਹਰ ਹੀਲਾ ਵਰਤਿਆ ਪਰ ਉਹ ਫ਼ੇਲ੍ਹ ਹੋ ਗਿਆ। ਉਸ ਨੇ ਅਪਣੀ ਅਗਾਊਂ ਜ਼ਮਾਨਤ ਲਈ ਅਰਜ਼ੀ ਪਹਿਲੇ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਲਗਾਈ ਸੀ। ਹਾਈ ਕੋਰਟ ਨੇ  18 ਜੁਲਾਈ ਨੂੰ ਉਸ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ। ਇਸ ਪਿੱਛੋਂ ਉਨ੍ਹਾਂ ਨੇ ਸੁਪਰੀਮ ਕੋਰਟ ਵਲੋਂ ਕੋਲਿਆਂਵਾਲੀ ਦੀ ਜ਼ਮਾਨਤ ਅਰਜ਼ੀ ਰੱਦ ਕਰਨ ਪਿੱਛੋਂ ਉਸ ਦਾ ਜੇਲ੍ਹ ਜਾਣਾ ਤੈਅ ਦੱਸਿਆ ਜਾ ਰਿਹਾ ਹੈ। 

ਹੋਰ ਖਬਰਾਂ »