ਮੁੰਬਈ, 1 ਦਸੰਬਰ, (ਹ.ਬ.) : ਰਣਵੀਰ ਸਿੰਘ ਨਾਲ ਵਿਆਹ ਤੋਂ ਬਾਅਦ ਦੀਪਿਕਾ ਪਾਦੁਕੋਣ ਨੂੰ ਬਹੁਤ ਸਾਰੇ ਲੋਕਾਂ ਨੇ ਅਚਾਨਕ 'ਭਾਬੀ ਜੀ' ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਦੀਪਿਕਾ ਪਾਦੁਕੋਣ ਹੈਰਾਨ ਹੋ ਗਈ। ਜਦ ਕਿ ਇਹੀ ਲੋਕ ਕੁਝ ਦਿਨਾਂ  ਤੱਕ ਉਨ੍ਹਾਂ ਨਾਂ ਤੋਂ ਬੁਲਾਇਆ ਕਰਦੇ ਸਨ। ਹਾਲ ਵਿਚ ਮੁੰਬਈ ਵਿਚ ਵਿਆਹ ਦੀ ਰਿਸੈਪਸ਼ਨ ਦੌਰਾਨ ਤਿਆਰ ਇੱਕ ਵੀਡੀਓ ਸੋਸ਼ਲ ਮੀਡੀਆ ਵਿਚ ਚਲ ਰਿਹਾ ਹੈ। ਜਿਸ ਵਿਚ ਵੀਡੀਓ ਫ਼ੋਟਗਰਾਫ਼ਰ ਦੀਪਿਕਾ ਨੂੰ 'ਭਾਬੀ ਜੀ'  ਕਹਿ ਰਹੇ ਹਨ ਅਤੇ ਦੀਪਿਕਾ ਉਨ੍ਹਾਂ ਹੱਸਦੇ ਹੋਏ ਪੁੱਛ ਰਹੀ ਹੈ, 'ਕੌਣ ਭਾਬੀ ਜੀ?' ਖੁਦ ਦੀਪਿਕਾ ਇਸ ਬਦਲਾਅ ਦਾ ਕਾਫੀ ਆਨੰਦ ਮਾਣ ਰਹੀ ਹੈ। ਉਨ੍ਹਾਂ ਦਾ ਇਹ ਭਾਬੀ ਜੀ ਵਾਲਾ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ਵਿਚ ਆਇਆ ਵਾਇਰਲ ਹੋ ਗਿਆ। ਇੱਕ ਘੰਟੇ ਵਿਚ ਇਸ ਨੂੰ ਇੱਕ ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖ ਲਿਆ। 
 

ਹੋਰ ਖਬਰਾਂ »