ਮਾਨਸਾ, 3 ਦਸੰਬਰ, (ਹ.ਬ.) : ਮਾਨਸਾ ਬਸ ਸਟੈਂਡ ਖੇਤਰ ਵਿਚ ਪੈਟਰੋਲ ਪੰਪ ਦੇ ਨਜ਼ਦੀਕ ਬਾਈਕ 'ਤੇ ਆਏ ਅਣਪਛਾਤੇ ਨੌਜਵਾਨਾਂ ਨੇ ਇੱਕ ਕਾਰ 'ਤੇ ਫਾਇਰਿੰਗ ਕੀਤੀ। ਫਾਇਰਿੰਗ ਵਿਚ ਕਾਰ ਸਵਾਰ ਰਾਜੂ ਘਰਾਂਗਨਾ ਜ਼ਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਰਾਜੂ ਨੇ ਦੱਸਿਆ ਕਿ ਜਿਹੜੇ ਲੋਕਾਂ ਨੇ ਗੋਲੀਆਂ ਮਾਰੀਆਂ, ਉਨ੍ਹਾਂ ਨਾਲ ਕੁਝ ਦਿਨ ਤੋਂ ਤਕਰਾਰ ਚਲ ਰਹੀ ਸੀ।  ਇਸੇ ਰੰਜਿਸ਼ ਦੇ ਚਲਦਿਆਂ ਉਸ 'ਤੇ ਹਮਲਾ ਕੀਤਾ ਗਿਆ। ਰਾਜੂ ਘਰਾਂਗਨਾ ਸ਼ਾਮ ਦੇ ਸਮੇਂ ਪੈਟਰੋਲ ਪੰਪ ਦੇ ਕੋਲ ਕਿਸੇ ਦੋਸਤ ਨੂੰ ਛੱਡ ਕੇ ਕਾਰ ਵਿਚ ਬੈਠਣ ਲੱਗਾ ਸੀ।
ਸਾਰੇ ਬਾਈਕ ਸਵਾਰ ਕੁਝ ਵਿਅਕਤੀਆਂ ਨੇ ਆ ਕੇ ਗੋਲੀਆਂ ਦਾਗ ਦਿੱਤੀਆਂ।  ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਉਸ ਨੇ ਦੱਸਿਆ ਕਿ ਹਮਲਾਵਰ ਮੋਟਰ ਸਾਈਕਲ 'ਤੇ ਸਵਾਰ ਸਨ ਅਤੇ ਉਨ੍ਹਾਂ ਦੇ ਨਾਲ ਨਾਲ ਇਕ ਲਾਲ ਰੰਗ ਦੀ ਕਾਰ ਵੀ ਆ ਰਹੀ ਸੀ। ਜਿਸ 'ਤੇ ਤੀਜਾ ਵਿਅਕਤੀ ਬੈਠਾ ਅਤੇ ਉਹ ਫਰਾਰ ਹੋ ਗਏ। ਜ਼ਖਮੀ ਰਾਜੂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਹਮਲਾਵਰ ਦੋ ਵਿਅਕਤੀ ਦੱਸੇ ਜਾ ਰਹੇ ਹਨ। ਇਹ ਵਿਅਕਤੀ ਕੌਣ ਸੀ, ਅਜੇ ਇਸ ਦਾ ਕੁਝ ਵੀ ਪਤਾ ਨਹੀਂ ਚਲ ਸਕਿਆ।  ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ।  ਡੀਐਸਪੀ ਸਿਮਰਨਜੀਤ ਨੇ ਕਿਹਾ ਕਿ ਪੁਲਿਸ ਨੇ ਮਾਮਲੇ ਨੂੰ ਕਾਫੀ ਟਰੇਸ ਕਰ ਲਿਆ ਹੈ ਅਤੇ ਜਾਂਚ ਪੁਰੀ ਹੋਣ ਤੋਂ ਬਾਅਦ ਹਮਲੇ ਦੇ ਦੋਸ਼ੀ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ।

ਹੋਰ ਖਬਰਾਂ »