ਰਾਜਬਾਲਾ ਦੇ ਭਰਾ ਸੁਰੇਸ਼ ਦਾ ਬੇਟਾ ਹੈ ਮੋਹਿਤ
ਪੰਚਕੂਲਾ, 4 ਦਸੰਬਰ, (ਹ.ਬ.) : ਖਟੌਲੀ ਵਿਚ ਲਵਲੀ ਦੇ ਕਹਿਣ 'ਤੇ ਉਸ ਦੇ ਅਤੇ ਉਸ ਦੇ ਪਤੀ ਦੇ ਨਾਲ ਮਿਲ ਕੇ ਰਾਜਬਾਲਾ ਅਤੇ ਤਿੰਨ ਬੱਚਿਆਂ ਦਾ ਕਤਲ ਕਰਨ ਵਾਲੇ ਮੋਹਿਤ ਨੂੰ ਪੰਚਕੂਲਾ ਪੁਲਿਸ ਨੇ ਕਾਬੂ ਕਰ ਲਿਆ ਹੈ। ਇਸ ਹੱਤਿਆ ਕਾਂਡ ਵਿਚ ਸ਼ਾਮਲ ਮੋਹਿਤ ਪਿਛਲੇ ਕਈ ਦਿਨਾਂ ਤੋਂ ਫਰਾਰ ਚਲ ਰਿਹਾ ਸੀ। ਹੁਣ ਪੁਲਿਸ ਮੋਹਿਤ, ਉਸ ਦੇ ਪਿਤਾ ਸੁਰੇਸ਼ ਅਤੇ ਜੀਜਾ ਰਾਮ ਕੁਮਾਰ ਨੂੰ ਆਹਮੋ ਸਾਹਮਣੇ ਬਿਠਾ ਕੇ ਪੁਛਗਿੱਛ ਕਰੇਗੀ। ਮੋਹਿਤ ਅਤੇ ਰਾਮ ਕੁਮਾਰ ਇਨ੍ਹਾਂ ਪੰਜ ਕਤਲ ਕੇਸਾਂ ਵਿਚ ਸ਼ਾਮਲ ਹਨ। ਪੁਲਿਸ ਰਾਮ ਕੁਮਾਰ ਦੇ ਸਾਹਮਣੇ ਬਿਠਾ ਕੇ ਪੁਛਗਿੱਛ ਕਰਕੇ ਪੁਲਿਸ ਕੁੱਝ ਗੱਲਾਂ ਨੂੰ ਕਲੀਅਰ ਕਰਨਾ ਚਾਹੁੰਦੀ ਹੈ। ਪੁਲਿਸ ਨੂੰ ਕੇਸ ਨੂੰ ਕੋਰਟ ਵਿਚ ਹੋਰ ਮਜ਼ਬੂਤ ਕਰਨ ਦਾ ਮੌਕਾ ਮਿਲ ਜਾਵੇਗਾ।  ਕੁਝ ਦਿਨ ਪਹਿਲਾਂ ਹੀ ਖਟੌਲੀ ਵਿਚ ਰਹਿਣ ਵਾਲੇ ਪਰਿਵਾਰ ਦੇ ਚਾਰ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਵਿਚ ਦਾਦੀ ਰਾਜਬਾਲਾ, ਉਸ ਦੇ ਪੋਤੇ ਦਿਪਾਂਸ਼ੂ, ਆਯੂਸ਼ ਅਤੇ ਐਸ਼ਵਰਿਆ ਦਾ ਉਨ੍ਹਾਂ ਦੇ ਹੀ ਘਰ ਵਿਚ ਵੜ ਕੇ ਕਤਲ ਕਰ ਦਿੱਤਾ ਗਿਆ ਸੀ। ਰਾਜਬਾਲਾ ਦੇ ਬੇਟੇ ਉਪੇਂਦਰ ਦੀ ਇਕਲੌਤੀ ਬੇਟੀ ਆਰੂਸ਼ੀ ਇਸ ਲਈ ਬਚ ਗਈ ਸੀ ਕਿਉਂਕਿ ਉਹ ਅਪਣੀ ਦੂਜੀ ਭੂਆ ਦੇ ਕੋਲ ਸੀ। 

ਹੋਰ ਖਬਰਾਂ »