ਚੰਡੀਗੜ੍ਹ, 4 ਦਸੰਬਰ, (ਹ.ਬ.) : ਸੈਕਟਰ 26 ਦੇ ਇੱਕ ਬਾਰ ਵਿਚ ਸਹਿਦੇਵ ਸਲਾਰੀਆ ਦੇ ਜਨਮ ਦਿਨ ਮੌਕੇ ਪਾਰਟੀ ਵਿਚ ਜੋ ਗੋਲੀ ਚੱਲੀ, ਉਸ ਦੀ ਪਲਾਨਿੰਗ ਪਹਿਲਾਂ ਤੋਂ ਹੋਈ ਸੀ। ਇਸ ਲਈ ਤਾਂ ਪਾਰਟੀ ਵਿਚ ਅਪਰਾਧਕ ਲੋਕ ਹਥਿਆਰਾਂ ਦੇ ਨਾਲ ਵੜ ਗਏ ਸਨ ਅਤੇ ਉਨ੍ਹਾਂ ਕਿਸੇ ਨੇ  ਰੋਕਿਆ ਵੀ ਨਹੀਂ। ਇਸ ਹਾਈ ਪ੍ਰੋਫਾਈਲ ਕੇਸ ਵਿਚ ਹੁਣ ਪੁਲਿਸ ਦੀ ਜਾਂਚ ਹੁਣ ਇਸੇ ਐਂਗਲ 'ਤੇ ਪਹੁੰਚ ਗਈ ਹੈ। Îਇਹੀ ਗੱਲ ਸੋਮਵਾਰ ਨੂੰ ਪੁਲਿਸ ਨੇ ਪੰਜ ਮੁਲਾਜ਼ਮਾਂ ਦਾ ਰਿਮਾਂਡ ਲੈਣ ਦੇ ਲਈ ਕੋਰਟ ਵਿਚ ਕਹੀ। ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ ਰਿੰਕੂ, ਚੇਤਨ ਮੁੰਜਾਲ, ਰੋਹਿਤ ਉਰਫ ਰਿੰਮੀ, ਅਰਜੁਨ ਅਤੇ ਰਜੇਸ਼ ਪਾਸਵਾਨ ਨੂੰ ਚਾਰ ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਕੋਰਟ ਵਿਚ ਪੇਸ਼ ਕੀਤਾ ਗਿਆ। ਪੁਲਿਸ ਨੇ  ਉਨ੍ਹਾਂ ਦਾ ਤਿੰਨ ਦਿਨ ਦਾ ਹੋਰ ਰਿਮਾਂਡ ਮੰਗਿਆ। ਸਰਕਾਰੀ ਵਕੀਲ ਨੇ ਕਿਹਾ ਕਿ ਪੁਲਿਸ ਨੂੰ ਇਸ ਕੇ ਵਿਚ ਮੁਲਜ਼ਮਾਂ ਦੇ ਮੋਬਾਈਲ ਰਿਕਵਰ ਕਰਨੇ ਹਨ, ਜਿਸ ਨਾਲ ਪਤਾ ਚੱਲੇਗਾ ਕਿ ਜਨਮ ਦਿਨ ਪਾਰਟੀ ਵਿਚ ਗੋਲੀ ਕਿਉਂ ਚੱਲੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਸ਼ੱਕ ਹੈ ਕਿ ਇਹ ਸਭ ਗੈਂਗਵਾਰ ਦੇ ਚਲਦਿਆਂ ਹੋਇਆ ਸੀ। ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ਦੀ  ਵਾਰਦਾਤ ਤੋਂ ਪਹਿਲਾਂ ਕਿਸ ਕਿਸ ਨਾਲ ਗੱਲਬਾਤ ਹੋਈ ਸੀ, ਇਸ ਦੀ ਜਾਂਚ ਕੀਤੀ ਜਾਣੀ ਹੈ। ਇਸੇ ਕਾਰਨ ਗੋਲੀ ਚਲਾਉਣ ਦੇ ਕਾਰਨਾਂ ਦਾ ਪਤਾ ਚਲ ਸਕੇਗਾ।

ਹੋਰ ਖਬਰਾਂ »