ਵਾਸ਼ਿੰਗਟਨ, 5 ਦਸੰਬਰ, (ਹ.ਬ.) : ਅਮਰੀਕੀ ਸੈਨੇਟਰਾਂ ਦਾ ਕਹਿਣਾ ਹੈ ਕਿ ਜਮਾਲ ਖਸ਼ੋਗੀ ਹੱÎਿਤਆ ਮਾਮਲੇ ਵਿਚ ਸੀਆਈਏ ਦੀ ਰਿਪੋਰਟ ਤੋਂ ਬਾਅਦ ਹੁਣ ਉਨ੍ਹਾਂ ਪਹਿਲਾਂ ਤੋਂ ਜ਼ਿਆਦਾ ਯਕੀਨ ਹੋ ਗਿਆ ਹੈ ਕਿ ਇਸ ਹੱਤਿਆ ਵਿਚ ਸਾਊਦੀ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦਾ ਹੀ ਹੱਥ ਹੈ। ਸੈਨੇਟ ਲਿੰਡਸੇ ਨੇ ਵੀ ਇਸ ਗੱਲ ਵਿਚ ਹਾਮੀ ਭਰੀ। ਦੱਖਣੀ ਕੈਰੋਲਿਨਾ ਰਿਪਬਲਿਕਨ ਨੇ ਕਿਹਾ ਕਿ ਸਾਊਦੀ ਪ੍ਰਿੰਸ 'ਵਿਨਾਸ਼ ਕਰਨ ਵਾਲਾ, ਖਤਰਨਾਕ ਅਤੇ ਕਰੇਜ਼ੀ ਹੈ।  ਦੱਸ ਦੇਈਏ ਕਿ ਮਾਮਲੇ ਵਿਚ ਸਾਊਦੀ ਅਰਬ ਨੇ 11 ਲੋਕਾਂ 'ਤੇ ਦੋਸ਼ ਲਗਾਇਆ ਹੈ। ਲੇਕਿਨ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਇਸ ਵਿਚ ਪ੍ਰਿੰਸ ਸਲਮਾਨ ਵੀ ਸ਼ਾਮਲ ਸੀ।
ਸੈਨੇਟ ਕਮੇਟੀ ਦੇ ਮੈਂਬਰਾਂ ਨੇ ਮੰਗਲਵਾਰ ਨੂੰ ਸੀਆਈਏ Îਨਿਦੇਸ਼ਕ ਜੀਨਾ ਵਲੋਂ ਬਰੀਫਿੰਗ ਤੋਂ ਬਾਅਦ ਵਿਦੇਸ਼ੀ ਸਬੰਧਾਂ 'ਤੇ ਅਪਣੇ ਵਿਚਾਰ ਰੱਖੇ। ਲਿੰਡਸੇ ਗ੍ਰਾਹਮ ਨੇ ਇਸਤਾਂਬਲ ਦੂਤਘਰ ਵਿਚ ਖਸ਼ੋਗੀ ਦੀ ਹੱਤਿਆ  ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇੱਥੇ ਕੋਈ ਸਮੋਕਿੰਗ ਗੰਨ ਨਹੀਂ ਹੈ ਲੇਕਿਨ ਉਹ ਦਿਖ ਰਹੀ ਹੈ।  
ਸੈਨੇਟਰ ਨੇ ਕਿਹਾ ਕਿ ਉਹ ਯਮਨ ਦੀ ਲੜਾਈ ਵਿਚ ਸਾਊਦੀ ਦੇ ਹਿੱਸੇਦਾਰੀ ਦੇ ਸਮਰਥਨ ਵਿਚ ਨਹੀਂ ਹਨ ਅਤੇ ਨਾ ਹੀ ਉਹ ਸਾਊਦੀ ਨੂੰ ਹਥਿਆਰਾਂ ਦੀ ਵਿਕਰੀ ਦਾ ਸਮਰਥਨ ਕਰਦੇ ਹਨ। ਉਹ ਅਜਿਹਾ ਤਦ ਤੱਕ ਕਰਦੇ ਰਹਿਣਗੇ ਜਦ ਤੱਕ ਸਾਊਦੀ ਪ੍ਰਿੰਸ ਸੱਤਾ ਵਿਚ ਰਹਿੰਦੇ ਹਨ। ਨਿਊਜਰਸੀ ਤੋਂ ਡੈਮੋਕਰੇਟ ਸੈਨੇਟਰ ਬੌਬ ਨੇ ਕਿਹਾ ਕਿ ਅਮਰੀਕਾ ਨੂੰ ਸਪਸ਼ਟ ਅਤੇ ਸਾਫ ਸੰਦੇਸ਼ ਦੇਣਾ ਚਾਹੀਦਾ ਕਿ ਅਜਿਹੇ ਕਾਰਜਾਂ ਨੂੰ ਵਿਸ਼ਵ ਮੰਚ 'ਤੇ ਸਵੀਕਾਰਿਆ ਨਹੀਂ ਜਾਵੇਗਾ। ਇੱਕ ਹੋਰ ਸੈਨੇਟਰ ਬੌਬ ਕਰੋਕਰ ਨੇ ਕਿਹਾ, ਮੇਰੇ ਦਿਮਾਗ ਵਿਚ ਕੋਈ ਸਵਾਲ ਨਹੀਂ ਹੈ ਕਿ ਕਰਾਊਨ ਪ੍ਰਿੰਸ ਨੇ ਹੱਤਿਆ ਦਾ ਆਦੇਸ਼ ਦਿੱਤਾ। ਇਕ ਹੋਰ ਸੈਨੇਟਰ ਨੇ ਕਿਹਾ, ਜੇਕਰ ਉਹ ਜਿਊਰੀ ਦੇ ਸਾਹਮਣੇ ਹੁੰਦੇ ਤਾਂ 30 ਮਿੰਟ ਵਿਚ  ਅਪਰਾਧੀ ਐਲਾਨ ਹੋ ਚੁੱਕੇ ਹੁੰਦੇ। ਸੈਨੇਟਰ Îਇੱਕ ਮਤੇ 'ਤੇ ਵੋਟ ਪਾਉਣ ਦੀ ਯੋਜਨਾ ਬਣਾ ਰਹੇ ਹਨ। ਜਿਸ ਦੇ ਤਹਿਤ ਯਮਨ ਵਿਚ ਸਾਊਦੀ ਅਗਵਾਈ ਵਾਲੇ ਗਠਜੋੜ ਦੀ ਲੜਾਈ ਵਿਚ ਅਮਰੀਕਾ ਸੈਨਿਕ ਸਹਾਇਤਾ ਵਾਪਸ ਲਵੇਗਾ।
ਸੈਨੇਟਰ ਮਰਫੀ ਨੇ ਟਰੰਪ ਪ੍ਰਸ਼ਾਸਨ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਹਰ ਚੀਜ਼ ਨੂੰ ਗੁਪਤ ਰਖਣ ਦੀ ਜ਼ਰੂਰਤ ਨਹੀਂ ਹੈ, ਜੇਕਰ ਸਾਡੀ ਸਰਕਾਰ ਜਾਣਦੀ ਹੈ ਕਿ ਸਾਊਦੀ ਨੇਤਾ ਅਮਰੀਕੀ ਨਾਗਰਿਕ ਦੀ ਹੱÎਤਿਆ ਵਿਚ ਸ਼ਾਮਲ ਸੀ ਤਾਂ ਇਹ ਕਿਉਂ ਨਹੀਂ ਜਾਣ ਸਕਦੀ?

ਹੋਰ ਖਬਰਾਂ »