ਚੰਡੀਗੜ੍ਹ, 5 ਦਸੰਬਰ, (ਹ.ਬ.) : ਐਨਆਰਆਈ ਦੇ ਖਾਤੇ ਵਿਚੋਂ ਫਰਜ਼ੀ ਚੈੱਕ ਲਗਾ ਕੇ 1.33 ਕਰੋੜ ਕਢਾਉਣ ਦੇ ਦੋਵੇਂ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ਨੇ 6 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਿਸ ਨੇ ਅਦਾਲਤ ਵਿਚ ਮਾਮਲੇ ਵਿਚ ਜੁੜੇ ਹੋਰ ਲੋਕਾਂ ਦਾ ਪਤਾ ਲਗਾਉਣ ਦੇ ਲਈ ਮੁਲਜ਼ਮਾਂ ਦਾ ਸੱਤ ਦਿਨ ਦਾ ਰਿਮਾਂਡ ਮੰਗਿਆ ਸੀ, ਲੇਕਿਨ ਅਦਾਲਤ ਨੇ ਪੁਲਿਸ ਨੂੰ 6 ਦਿਨ ਦਾ ਰਿਮਾਂਡ ਦਿੱਤਾ। 
ਮੁਲਜ਼ਮਾਂ ਨੂੰ ਹੁਣ 10 ਦਸੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਮੁਲਜ਼ਮਾਂ ਦੀ ਪਛਾਣ ਮੱਧਪ੍ਰਦੇਸ਼ ਦੇ ਮਹਿਦਪੁਰ ਸ਼ਹਿਰ Îਨਿਵਾਸੀ ਰਾਜੇਸ਼ ਅਤੇ ਮਹੇਸ਼ ਦੇ ਰੂਪ ਵਿਚ ਹੋਈ ਹੈ। 10 ਅਗਸਤ, 2018 ਨੂੰ ਕੈਲੀਫੋਰਨੀਆ Îਨਿਵਾਸੀ ਡਾ. ਅਜੇ ਸੂਦ ਨੇ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਸੀ ਕਿ ਗੁਰੂਗਰਾਮ ਦੇ ਹਯਾਤਪੁਰ ਨਿਵਾਸੀ ਸਚਿਨ ਯਾਦਵ ਅਤੇ ਮੱਧਪ੍ਰਦੇਸ਼ ਦੇ ਮਹਿਦਪੁਰ ਸਥਿਤ ਬਬਲੂ ਸਾਈਕਲ ਸਰਵਿਸ ਦੇ ਮਾਲਕ ਠਾਕੁਰ ਨੇ ਉਨ੍ਹਾਂ ਦੇ ਸੈਕਟਰ 17 ਸਥਿਤ ਬੈਂਕ ਆਫ਼ ਇੰਡੀਆ ਦੇ ਖਾਤੇ ਵਿਚੋਂ ਇੱਕ ਕਰੋੜ 33 ਲੱਖ ਰੁਪਏ ਕਢਵਾਏ ਹਨ।
ਮੁਲਜ਼ਮਾਂ ਨੇ ਬੈਂਕ ਦੀ ਮਾਨੇਸਰ ਬਰਾਂਚ ਤੋਂ 98 ਲੱਖ ਅਤੇ ਮੱਧਪ੍ਰਦੇਸ਼ ਸਥਿਤ ਮਹਿਦਪੁਰ ਸ਼ਹਿਰ ਦੀ ਬਰਾਂਚ ਤੋਂ 35 ਲੱਖ ਰੁਪਏ ਕਢਵਾਏ ਹਨ। ਸ਼ਿਕਾਇਤ ਵਿਚ ਉਨ੍ਹਾਂ ਕਿਹਾ ਸੀ ਕਿ ਮੁਲਜ਼ਮਾਂ ਨੇ ਫਰਜ਼ੀ ਚੈੱਕ ਨਾਲ ਪੈਸੇ ਕਢਵਾਏ ਹਨ ਜਦ ਕਿ ਅਸਲੀ ਚੈੱਕ ਉਨ੍ਹਾਂ ਦੇ ਕੋਲ ਹੀ ਹੈ।
ਸੈਕਟਰ 17 ਥਾਣਾ ਪੁਲਿਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਕੇਸ ਆਰਥਿਕ ਅਪਰਾਧ ਸ਼ਾਖਾ ਨੂੰ ਸੌਂਪ ਦਿੱਤਾ ਸੀ। ਪੁਲਿਸ ਅੱਗੇ ਦੀ ਕਾਰਵਾਈ ਵਿਚ ਜੁਟ ਗਈ ਹੈ। 

ਹੋਰ ਖਬਰਾਂ »