ਬਰਨਾਲਾ, 5 ਦਸੰਬਰ, (ਹ.ਬ.) : ਸਥਾਨਕ ਬਾਜਾਖਾਨਾ ਰੋਡ 'ਤੇ ਸਥਿਤ ਇੱਕ ਫੋਮ ਫੈਕਟਰੀ ਵਿਚ ਮੰਗਲਵਾਰ ਦੁਪਹਿਰ 12 ਵਜੇ ਧਮਾਕਾ ਹੋਣ ਤੋਂ ਬਾਅਦ ਅੱਗ ਲੱਗ ਗਈ। Îਇੱਥੇ ਅੱਗ ਵਿਚ ਝੁਲਸਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਹੈਰਾਨੀ ਦੀ ਗੱਲ ਹੈ ਕਿ ਪਿਛਲੇ ਕਈ ਸਾਲ ਤੋਂ ਇਹ ਫੈਕਟਰੀ ਬਗੈਰ ਕਿਸੇ ਨਾਂ ਦੇ ਚਲ ਰਹੀ ਹੈ। ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਗ ਲੱਗਣ ਦੇ ਕਾਰਨਾਂ ਦੇ ਨਾਲ  ਹੀ ਬੇਨਾਮੀ ਫੈਕਟਰੀ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਅੱਗ ਨੂੰ ਲਪੇਟ ਵਿਚ ਆਉਣ ਕਾਰਨ ਸਿਕੰਦਰ ਸਿੰਘ 25, ਨਿਵਾਸੀ ਚੀਮਾ, ਸਾਧੂ ਸਿੰਘ 27 ਨਿਵਾਸੀ ਪਿੰਡ ਚੀਮਾ ਅਤੇ ਜਗਜੀਤ ਸਿੰਘ 24 ਨਿਵਾਸੀ ਗਿੱਲ ਕੋਠੇ ਸ਼ਹਿਣਾ ਦੀ ਮੌਤ ਹੋ ਗਈ। ਕਈ ਮਜ਼ਦੂਰਾਂ ਦੀ ਬਾਈਕ ਵੀ ਸੜ ਕੇ ਰਾਖ ਹੋ ਗਈ। ਅੱਗ 'ਤੇ ਕਾਬੂ ਪਾਉਣ ਦੇ ਲਈ  ਬਰਨਾਲਾ, ਮਾਨਸਾ, ਸੰਗਰੂਰ, ਬਠਿੰਡਾ ਤੋਂ 15 ਫਾਇਰ ਬ੍ਰਿਗੇਡ ਦੀ ਗੱਡੀਆਂ ਬੁਲਾਈਆਂ ਗਈਆਂ। ਦੇਰ ਸ਼ਾਮ ਤੱਕ ਵੀ ਅੱਗ ਪੂਰੀ ਤਰ੍ਹਾਂ ਨਹੀਂ ਬੁਝੀ ਸੀ। ਫੈਕਟਰੀ ਮਾਲਕ ਵਿਜੇ ਕੁਮਾਰ ਪੁੱਤਰ ਭੀਮਸੇਨ ਨਿਵਾਸੀ ਬਰਨਾਲਾ ਨੇ ਮੀਡੀਆ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ।  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਇੱਕ-ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। 

ਹੋਰ ਖਬਰਾਂ »