ਕੰਪਨੀ ਵਾਪਸ ਭੇਜਣ ਲਈ ਮੰਗ ਰਹੀ ਹਰੇਕ ਕੋਲੋਂ ਡੇਢ-ਡੇਢ ਲੱਗ ਰੁਪਏ
ਜਲੰਧਰ, 5 ਦਸੰਬਰ, (ਹ.ਬ.) : ਅੱਠ ਮਹੀਨੇ ਤੋਂ ਸਾਊਦੀ ਅਰਬ ਵਿਚ ਅਲੱਗ ਅਲੱਗ ਕੈਂਪਾਂ ਵਿਚ ਫਸੇ ਭਾਰਤੀ ਦਿਨ-ਰਾਤ ਵਤਨ ਵਾਪਸੀ ਦੀ ਦੁਆ ਮੰਗ ਰਹੇ ਹਨ।  ਮੰਗਲਵਾਰ ਨੂੰ ਸਾਊਦੀ ਵਿਚ ਫਸੇ ਹੋਏ ਭਾਰਤੀਆਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ ਵਿਚ ਉਨ੍ਹਾਂ ਨੇ ਭਾਰਤ ਭੇਜਣ ਦੇ ਬਦਲੇ ਕੰਪਨੀ 'ਤੇ 8 ਹਜ਼ਾਰ ਰਿਆਲ ਲਗਭਗ ਡੇਢ ਲੱਖ ਰੁਪਏ ਮੰਗਣ ਦਾ ਦੋਸ਼ ਲੱਗਾ ਹੈ। 
ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਜਦ ਤੱਕ ਕੰਪਨੀ ਉਨ੍ਹਾਂ ਵਾਪਸੀ ਦੇ ਲਈ ਕਾਗਜ਼ੀ ਕਾਰਵਾਈ ਕਰ ਨਹੀਂ ਦਿੰਦੀ, ਉਹ ਵਾਪਸ ਨਹੀਂ ਆ ਸਕਦੇ। ਪ੍ਰੰਤੂ ਕੰਪਨੀ ਦੇ ਕੁਝ ਅਧਿਕਾਰੀ ਇਸ ਦੇ ਲਈ ਉਨ੍ਹਾਂ ਕੋਲੋਂ 8 ਹਜ਼ਾਰ ਰਿਆਲ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਖ਼ਰਚਾ ਮੰਗ ਰਹੇ ਹਨ। ਕੰਪਨੀ ਕਹਿ ਰਹੀ ਹੈ ਕਿ ਉਨ੍ਹਾਂ ਵਾਪਸ ਭੇਜਣ ਦਾ ਖ਼ਰਚ ਲੋਕਾਂ ਨੂੰ ਖੁਦ ਕਰਨਾ ਹੋਵੇਗਾ। ਭਾਰਤੀ ਕਾਰੀਗਰਾਂ ਦਾ ਦੋਸ਼ ਹੈ ਕਿ ਇੱਕ ਤਾਂ ਪਿਛਲੇ ਅੱਠ ਮਹੀਨੇ ਤੋਂ ਉਨ੍ਹਾਂ ਤਨਖਾਹ ਨਹੀਂ ਦਿੱਤੀ, ਦੂਜਾ ਉਨ੍ਹਾਂ ਕੋਲੋਂ ਡੇਢ-ਡੇਢ ਲੱਖ ਰੁਪਏ ਮੰਗੇ ਜਾ ਰਹੇ ਹਨ।  ਸਾਊਦੀ ਅਰਬ ਦੇ ਸ਼ਹਿਰ ਰਿਆਦ ਵਿਚ ਤਿੰਨ ਸੌ ਭਾਰਤੀਆਂ ਦੇ ਗਰੁੱਪ ਵਿਚ ਜਲੰਧਰ ਦਾ ਸੁਰਿੰਦਰ ਸਿੰਘ ਵੀ ਫਸਿਆ ਹੈ। ਸੁਰਿੰਦਰ ਦਾ ਕਹਿਣਾ ਹੈ ਕਿ ਹੁਣ ਹਾਲਤ ਇਹ ਹੋ ਗਈ ਕਿ ਉਨ੍ਹਾਂ ਕੋਲ ਸਾਬੁਨ-ਤੇਲ ਜਿਹੀ ਛੋਟੀ, ਮੋਟੀ ਚੀਜ਼ਾਂ ਖਰੀਦਣ ਦੇ ਪੈਸੇ ਵੀ ਨਹੀਂ ਹਨ।  ਸੁਰਿੰਦਰ ਦਾ ਕਹਿਣਾ ਹੈ ਕਿ ਕੰਪਨੀ ਦੀ ਆਰਥਿਕ ਸਥਿਤੀ ਖਰਾਬ ਹੋ ਗਈ। ਅੱਠ ਮਹੀਨੇ ਤੋਂ ਤਨਖਾਹ ਨਹੀਂ ਮਿਲੀ। ਉਨ੍ਹਾਂ ਰਿਆਦ ਵਿਚ ਇੱਕ ਕੈਂਪ ਵਿਚ ਰੱÎਖਿਆ ਗਿਆ। ਵੀਜ਼ਾ ਖਤਮ ਹੋ ਚੁੱਕਾ ਹੈ। ਕੈਂਪ ਤੋਂ ਬਾਹਰ Îਨਿਕਲਣ ਲਈ ਇੱਕ ਡਾਕੂਮੈਂਟ ਦੀ ਜ਼ਰੂਰਤ ਹੈ ਜੋ ਕੰਪਨੀ ਮੁਹੱਈਆ ਨਹੀਂ ਕਰਵਾ ਰਹੀ।   ਬਗੈਰ ਡਾਕੂਮੈਂਟ ਦੇ ਬਾਹਰ Îਨਿਕਲਣ 'ਤੇ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ।  ਪਤਾ ਨਹੀਂ ਭਾਰਤ ਵਿਚ ਵਾਪਸ ਆ ਸਕਣਗੇ ਕਿ ਨਹੀਂ। 

ਹੋਰ ਖਬਰਾਂ »

ਹਮਦਰਦ ਟੀ.ਵੀ.