ਲੰਡਨ, 5 ਦਸੰਬਰ, (ਹ.ਬ.) : ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੇ ਬੁਧਵਾਰ ਨੂੰ ਕਿਹਾ ਕਿ ਜੋ ਵੀ ਕਰਜ਼ਾ ਅਲੱਗ ਅਲੱਗ ਬੈਂਕਾਂ ਤੋਂ ਲਿਆ ਹੈ। ਉਹ ਉਸ ਨੂੰ ਵਾਪਸ ਕਰਨ ਦੇ ਲਈ ਤਿਆਾਰ ਹੈ। ਮਾਲਿਆ ਨੇ ਵਿਆਜ਼ ਦੇਣ ਤੋਂ ਨਾਂਹ ਕਰ ਦਿੱਤੀ ਹੈ। ਵਿਜੇ ਮਾਲਿਆਂ ਨੇ ਕਿਹਾ ਕਿ ਇਸ ਦੇ ਲਈ ਉਨ੍ਹਾਂ ਨੇ ਕਰਨਾਟਕ ਹਾਈ ਕੋਰਟ ਵਿਚ ਵੀ ਅਪੀਲ ਕੀਤੀ ਹੈ ਲੇਕਿਨ ਉਨ੍ਹਾਂ ਦੀ ਗੱਲ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਮਾਲਿਆ ਦੇ ਖ਼ਿਲਾਫ਼ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੀ ਜਾਂਚ ਚਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਪਰਾਧੀ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਕਿੰਗਫਿਸ਼ਰ ਏਅਰਲਾਈਨਜ਼ ਦੇ ਲਗਾਤਾਰ ਘਾਟੇ ਵਿਚ ਜਾਣ ਕਾਰਨ ਉਨ੍ਹਾਂ ਦੁੱਖ ਹੈ। ਉਹ ਸਾਰੇ ਬੈਂਕਾਂ ਦਾ ਮੂਲ ਧਨ ਦੇਣ ਦੇ ਲਈ ਤਿਆਰ ਹੈ ਲੇਕਿਨ ਵਿਆਜ਼ ਨਹੀਂ ਦੇ ਸਕਦੇ। ਬੈਂਕਾਂ ਨੂੰ ਇਸ ਨੂੰ ਲੈਣਾ ਚਾਹੀਦਾ। ਦੱਸ ਦੇਈਏ ਕਿ ਫਿਲਹਾਲ  ਲੰਡਨ ਵਿਚ ਰਹਿ ਰਹੇ ਵਿਜੇ ਮਾਲਿਆ ਦੇ ਭਾਰਤ ਵਿਚ ਹਵਾਲਗੀ ਦੇ ਲਈ ਵੈਸਟਮਿੰਸਟਰ ਕੋਰਟ ਵਿਚ ਸੁਣਵਾਈ ਚਲ ਰਹੀ ਹੈ।  ਉਨ੍ਹਾਂ 'ਤੇ ਭਾਰਤੀ ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਏ ਬਕਾਇਆ ਹੈ। 

ਹੋਰ ਖਬਰਾਂ »