ਸਿੰਗਾਪੁਰ, 5 ਦਸੰਬਰ, (ਹ.ਬ.) : ਸਿੰਗਾਪੁਰ ਵਿਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਬਸ ਵਿਚ ਇੱਕ ਔਰਤ ਨਾਲ ਛੇੜਖਾਨੀ  ਦੇ ਜੁਰਮ ਵਿਚ ਮੰਗਲਵਾਰ ਨੂੰ 10 ਹਫ਼ਤੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਮੁਤਾਬਕ ਕਾਜੇਂਦਰਨ ਕ੍ਰਿਸ਼ਣਨ (50) ਮਲੇਸ਼ੀਆ ਦਾ ਪੱਕਾ ਨਿਵਾਸੀ ਹੈ।
ਅਦਾਲਤ ਵਿਚ ਹੋਈ ਸੁਣਵਾਈ ਦੇ ਅਨੁਸਾਰ ਕਾਜੇਂਦਰਨ ਸੱਤ ਮਈ ਨੂੰ ਸਿੰਗਾਪੁਰ ਦੇ ਬੂਨ ਲੇ ਅਸਟੇਟ ਤੋਂ ਟੁਆਸ ਚੈੱਕ ਪੁਆਇੰਟ ਅਤੇ ਦੱਖਣੀ ਮਲੇਸ਼ੀਆ ਰਾਜ ਜੋਹੋਰ ਜਾਣ ਦੇ ਲਈ ਸ਼ਟਲ ਬਸ ਸੇਵਾ ਸੀਡਬਲਿਊ-6 'ਤੇ ਸਵਾਰ ਹੋਇਆ।
ਰਿਪੋਰਟ ਵਿਚ ਕਿਹਾ ਗਿਆ ਕਿ ਔਰਤ ਆਖਰੀ ਲਾਈਨ ਵਿਚ ਬੈਠੀ ਸੀ ਅਤੇ ਉਸ ਦੇ ਨਾਲ ਵਾਲੀ ਸੀਟ ਖਾਲੀ ਸੀ। ਕਾਜੇਂਦਰਨ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਔਰਤ ਦੇ ਨਾਲ ਵਾਲੀ ਸੀਟ 'ਤੇ ਬੈਠ ਗਿਆ ਅਤੇ ਔਰਤ ਨਾਲ ਛੇੜਖਾਨੀ ਸ਼ੁਰੂ ਕਰ ਦਿੱਤੀ।
ਡਿਪਟੀ ਪਬਲਿਕ ਪ੍ਰੌਸੀਕਿਊਟਰ ਮਾਰਕ ਯਿਓ ਨੇ ਅਦਾਲਤ ਨੂੰ ਦੱਸਿਆ ਕਿ ਔਰਤ ਨੇ ਬਚਣ ਦੀ ਕੋਸ਼ਿਸ਼ ਕੀਤੀ ਲੇਕਿਨ ਲੇਕਿਨ ਮੁਲਜ਼ਮ ਨੇ ਉਸ ਨੂੰ ਅਪਸ਼ਬਦ ਬੋਲੇ। ਜਿਵੇਂ ਹੀ ਬਸ ਤੁਆਸ ਚੈੱਕ ਪੁਆਇੰਟ 'ਤੇ ਪੁੱਜੀ ਪੀੜਤਾ ਨੇ ਇਮੀਗਰੇਸ਼ਨ ਅਤੇ ਚੈੱਕ ਪੂਆਇੰਟ ਅਧਿਕਾਰੀਆਂ ਕੋਲ ਦੋਸ਼ੀ ਦੀ ਸ਼ਿਕਾਇਤ ਕੀਤੀ। ਜੱਜ ਮੈਥਿਊ ਨੇ ਮੁਲਜ਼ਮ ਨੂੰ ਦਸ ਹਫ਼ਤੇ ਕੈਦ ਦੀ ਸਜ਼ਾ ਸੁਣਾਈ। 

ਹੋਰ ਖਬਰਾਂ »