ਵਾਸ਼ਿੰਗਟਨ, 5 ਦਸੰਬਰ, (ਹ.ਬ.) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਸਾਬਕਾ ਰਾਸ਼ਟਰਪਤੀ ਜਾਰਜ ਐਚ ਡਬਲਿਊ ਬੁਸ਼ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਬੁਸ਼ ਦਾ ਬੀਤੇ ਸ਼ੁੱਕਰਵਾਰ ਨੂੰ 94 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ। ਵੀਰਵਾਰ ਨੂੰ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ। ਟਰੰਪ ਨੇ ਮੰਗਲਵਾਰ ਦੁਪਹਿਰ ਅਪਣੀ ਪਤਨੀ ਮੇਲਾਨੀਆ ਟਰੰਪ ਦੇ ਨਾਲ ਬਲੇਅਰ ਹਾਊਸ ਵਿਚ ਸਾਬਕਾ ਰਾਸ਼ਟਰਪਤੀ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਜਾਰਜ ਐਚ ਡਬਲਿਊ ਬੁਸ਼ ਦੇ ਬੇਟੇ ਅਤੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨਾਲ ਵੀ ਮੁਲਾਕਾਤ ਕੀਤੀ। ਟਰੰਪ ਨੇ ਟਵੀਟ ਕਰਕੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਹੈ। ਗੌਰਤਲਬ ਹੈ ਕਿ ਬੁਸ਼ ਪਰਿਵਾਰ ਨਾਲ ਟਰੰਪ ਦੇ ਸਬੰਧ ਬਹੁਤ ਚੰਗੇ ਨਹੀਂ ਰਹੇ ਹਨ। ਇਸ ਨੂੰ ਲੈ ਕੇ ਕਈ ਵਾਰ ਉਨ੍ਹਾਂ ਦੇ ਵਿਚ ਮਤਭੇਦ ਸਾਹਮਣੇ ਆ ਚੁੱਕੇ ਹਨ। ਟਰੰਪ ਇਸ ਸਾਲ ਅਪ੍ਰੈਲ ਵਿਚ ਬੁਸ਼ ਦੀ ਪਤਨੀ ਬਾਰਬਰਾ ਦੇ ਸਸਕਾਰ ਵਿਚ ਸ਼ਿਰਕਤ ਨਹੀਂ ਕਰ ਸਕੇ ਸਨ।

ਹੋਰ ਖਬਰਾਂ »