ਵਾਸ਼ਿੰਗਟਨ, 6 ਦਸੰਬਰ, (ਹ.ਬ.) : ਅਮਰੀਕਾ ਦਾ ਸਰਕਾਰੀ ਕਮਿਸ਼ਨ ਅਗਲੇ ਹਫਤੇ ਭਾਰਤ ਵਿਚ ਧਰਮ ਜਾਂ ਆਸਥਾ ਦੀ ਆਜ਼ਾਦੀ 'ਤੇ ਸੁਣਵਾਈ ਕਰੇਗਾ। ਕੌਮਾਂਤਰੀ ਧਾਰਮਿਕ ਆਜ਼ਾਦੀ 'ਤੇ ਅਮਰੀਕੀ ਕਮਿਸ਼ਨ ਦੇ ਮੁਖੀ ਤੇਨਜਿਨ ਦੋਰਜੀ ਨੇ ਕਿਹਾ ਕਿ ਭਾਰਤ ਵਿਚ ਧਰਮ ਜਾਂ ਆਸਥਾ ਦੀ ਆਜ਼ਾਦੀ ਅਮਰੀਕੀ ਨੀਤੀ ਦੇ ਲਈ ਉਭਰਦੀ ਚੁਣੌਤੀਆਂ  'ਤੇ 12 ਦਸੰਬਰ ਨੂੰ ਸੁਣਾਈ ਹੋਵੇਗੀ। ਇਨ੍ਹਾਂ ਵਿਚ ਧਾਰਮਿਕ ਆਜ਼ਾਦੀ  ਦੀ ਚੁਣੌਤੀਆਂ ਨੂੰ ਪਰਖਿਆ ਜਾਵੇਗਾ ਅਤੇ ਭਾਰਤ ਵਿਚ ਧਰਮ ਦੀ ਆਜ਼ਾਦੀ ਪ੍ਰੋਤਸ਼ਾਹਤ ਕਰਨ ਦੇ ਲਈ ਅਮਰੀਕੀ ਸਾਂਸਦਾਂ ਦੇ ਲਈ ਅਵਸਰ ਲੱਭੇ ਜਾਣਗੇ।
ਦੋਰਜੀ ਨੇ ਕਿਹਾ ਕਿ ਬੀਤੇ ਕੁਝ ਸਾਲਾਂ ਵਿਚ ਘੱਟ ਗਿਣਤੀਆਂ ਦੇ ਖ਼ਿਲਾਫ਼ ਹਮਲੇ ਵਧੇ ਹਨ। ਧਾਰਮਿਕ ਕੱਟੜਪੰਥੀਆਂ ਨੇ ਘੱਟ ਗਿਣਤੀਆਂ ਨੂੰ ਧਮਕਾਇਆ, ਉਨ੍ਹਾਂ ਦਾ ਸ਼ੋਸ਼ਣ ਕੀਤਾ ਅਤੇ ਕੁਝ ਮਾਮਲਿਆਂ ਵਿਚ ਹੱਤਿਆ ਤੱਕ ਕੀਤੀ ਹੈ।  ਜਿਸ ਕਾਰਨ ਉਨ੍ਹਾਂ ਦਾ ਭਰੋਸਾ ਟੁੱਟਿਆ ਹੈ। ਇਸ ਤਰ੍ਹਾਂ ਦੀ ਘਟਨਾਵਾਂ ਭਾਰਤੀ ਸੰਵਿਧਾਨ ਦੇ ਧਰਮ ਨਿਰਪੇਖਤਾ ਦੇ ਦਾਅਵੇ ਨੂੰ ਸਿੱਧੀ ਧਮਕੀ ਹੈ।
ਯੂਐਸਸੀਆਈਆਰਐਫ 1998 ਵਿਚ ਗਠਤ ਇੱਕ ਨਿਰਪੱਖ ਸਰਕਾਰੀ ਕਮਿਸ਼ਨ ਹੈ। ਇਹ ਕਮਿਸ਼ਨ ਵਿਦੇਸ਼ਾਂ ਵਿਚ ਧਾਰਮਿਕ ਆਜ਼ਾਦੀ ਦੇ ਉਲੰਘਣ ਦੀ ਸਮੀਖਿਆ ਕਰਦਾ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ, ਵਿਦੇਸ਼ ਮੰਤਰੀ ਅਤੇ ਕਾਂਗਰਸ ਦੇ ਲਈ ਨੀਤੀਆਂ ਦੀ ਸਿਫਾਰਸ਼ ਕਰਦਾ ਹੈ। 
ਹਾਲਾਂਕਿ ਭਾਰਤ ਇਸ ਤੋਂ ਪਹਿਲਾਂ ਵੀ ਅਮਰੀਕੀ ਕਮਿਸ਼ਨ ਦੀ ਰਿਪੋਰਟ ਨੂੰ ਖਾਰਜ ਕਰਕੇ ਦੋਹਰਾ ਚੁੱਕਾ ਹੈ ਕਿ ਭਾਰਤੀ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਧਾਰਮਿਕ ਆਜ਼ਾਦੀ ਦੇ ਅਧਿਕਾਰ ਸਮੇਤ ਮੌਲਿਕ ਅਧਿਕਾਰਾਂ ਦਾ ਸੰਵਿਧਾਨਕ ਅਧਿਕਾਰ ਦਿੰਦਾ ਹੈ। 

ਹੋਰ ਖਬਰਾਂ »