ਚੰਡੀਗੜ੍ਹ, 6 ਦਸੰਬਰ, (ਹ.ਬ.) : ਅਮਰੀਕਾ ਤੋਂ ਭਾਰਤ ਘੁੰਮਣ ਆਈ ਮਹਿਲਾ ਨਾਲ 2015 ਵਿਚ ਗੈਂਗ ਰੇਪ ਦੇ ਮਾਮਲੇ ਵਿਚ ਟਰਾÎਇਲ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਮੁੱਖ ਮੁਲਜ਼ਮ ਲੁਧਿਆਣਾ ਨਿਵਾਸੀ ਆਟੋ ਚਾਲਕ ਬਲਦੇਵ ਸਿੰਘ ਦੇ ਖ਼ਿਲਾਫ਼ ਬੀਤੇ 28 ਅਗਸਤ ਨੂੰ ਦੋਸ਼ ਤੈਅ ਕਰ ਦਿੱਤੇ ਸਨ। ਹੁਣ ਤੱਕ ਪੀੜਤਾ ਦੇ ਬਿਆਨ ਨਹੀਂ ਹੋ ਸਕੇ ਹਨ।
ਇਸ ਮਾਮਲੇ ਵਿਚ ਪੁਲਿਸ ਨੇ 26 ਲੋਕਾਂ ਨੂੰ ਗਵਾਹ ਬਣਾਇਆ ਹੈ। ਲੇਕਿਨ ਇਨ੍ਹਾਂ ਵਿਚੋਂ ਹੁਣ ਤੱਕ ਸਿਰਫ ਚਾਰ ਲੋਕਾਂ ਦੀ ਗਵਾਹੀ ਹੋ ਸਕੀ ਹੈ। ਗਵਾਹੀ ਦੇਣ ਵਾਲਿਆਂ ਵਿਚ ਦੋ ਡਾਕਟਰ ਹਨ, ਜਿਨ੍ਹਾਂ ਨੇ ਮੁਲਜ਼ਮ ਅਤੇ ਪੀੜਤਾ ਦਾ ਮੈਡੀਕਲ ਕੀਤਾ ਸੀ। ਇਸ ਤੋਂ ਇਲਾਵਾ ਆਟੋ ਮਾਲਕ ਨੇ ਬਿਆਨ ਦਰਜ ਕਰਾਏ ਹਨ ਕਿ ਵਾਰਦਾਤ ਵਿਚ ਉਸ ਦਾ ਹੀ ਆਟੋ ਇਸਤੇਮਾਲ ਕੀਤਾ ਗਿਆ ਸੀ ਅਤੇ ਚੌਥੇ ਗਵਾਹ ਨੇ ਆਟੋ ਦੇ ਰਜਿਸਟਰੇਸ਼ਨ ਦੇ ਬਾਰੇ ਵਿਚ ਦੱਸਿਆ ਹੈ। ਮੁਲਜ਼ਮ ਬਲਦੇਵ 'ਤੇ ਵੱਖ ਵੱਖ ਧਾਰਾਵਾਂ ਤਹਿਤ ਟਰਾਇਲ ਸ਼ੁਰੂ ਹੋਇਆ ਹੈ। ਮਾਮਲੇ ਵਿਚ ਦੂਜਾ ਮੁਲਜ਼ਮ ਅਜੇ ਫਰਾਰ ਹੈ। ਅਪ੍ਰੈਲ 2015 ਵਿਚ 24 ਸਾਲਾ Îਨਿਵਾਸੀ ਪੀੜਤਾ ਵਿਚ ਫਰਾਂਸ ਤੋਂ ਈਮੇਲ ਦੇ ਜ਼ਰੀਏ ਤਤਕਾਲੀ ਆਈਜੀ ਨੂੰ ਸ਼ਿਕਾਇਤ ਭੇਜੀ ਸੀ। ਦੱਸਣਯੋਗ ਹੈ ਕਿ ਵਾਰਦਾਤ ਤੋਂ ਬਾਅਦ ਪੀੜਤਾ ਕਦੇ ਭਾਰਤ ਨਹੀਂ ਆਈ। ਇਸ ਕਾਰਨ ਉਸ ਦੀ ਅਦਾਲਤ ਵਿਚ ਗਵਾਹੀ ਨਹੀਂ ਹੋ ਸਕੀ। ਪੁਲਿਸ ਨੇ ਪੀੜਤਾ ਦੇ ਬਿਆਨ ਦਰਜ ਕਰਾਉਣ ਦੇ ਲਈ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਪਟੀਸ਼ਨ ਨੂੰ ਮਨਜ਼ੂਰ ਕਰਦੇ ਹੋਏ ਹੁਣ ਚੰਡੀਗੜ੍ਹ ਪੁਲਿਸ ਦੀ ਵੀਡੀਓ ਕਾਨਫਰੰਸਿੰਗ  ਦੇ ਜ਼ਰੀਏ ਬਿਆਨ ਦਰਜ ਕਰਾਉਣ ਦੇ ਆਦੇਸ਼ ਦਿੱਤੇ ਹਨ।

ਹੋਰ ਖਬਰਾਂ »