ਟੋਕਿਓ, 6 ਦਸੰਬਰ, (ਹ.ਬ.) : ਜਾਪਾਨ ਵਿਚ ਤੇਲ ਭਰਨ ਦੌਰਾਨ ਹਵਾ ਵਿਚ ਦੋ ਅਮਰੀਕੀ ਜਹਾਜ਼ ਐਫ 18 ਲੜਾਕੂ ਜਹਾਜ਼ ਅਤੇ ਸੀ-130 ਟੈਂਕਰ ਟਗਰਾ ਗਏ। ਇਸ ਦੇ ਚਲਦੇ 6 ਜਲ ਸੈਨਿਕ ਲਾਪਤਾ ਹਨ। ਅਮਰੀਕੀ ਰੱਖਿਆ ਵਿਭਾਗ ਦੇ ਅਫ਼ਸਰ ਮੁਤਾਬਕ ਹਾਦਸਾ ਜਾਪਾਨ ਦੇ ਤਟ ਤੋਂ ਕਰੀਬ 300 ਕਿਲੋਮੀਟਰ ਦੂਰ ਹੋਇਆ। ਇੱਕ ਏਅਰਮੈਨ ਨੂੰ ਬਚਾ ਲਿਆ ਗਿਅ ਹੈ।  ਹਾਲਾਂਕਿ ਬਾਕੀ ਜਲ ਸੈਨਿਕਾਂ ਦੇ ਬਾਰੇ ਵਿਚ ਜਾਣਕਾਰੀ ਨਹੀਂ ਮਿਲੀ ਹੈ।
ਜਲ ਸੈਨਿਕਾਂ ਦਾ ਪਤਾ ਲਗਾਉਣ ਦੇ ਲਈ ਸਰਚ ਅਪਰੇਸ਼ਨ ਜਾਰੀ ਹੈ। ਇਸ ਦੇ ਲਈ ਡਾਕਟਰ ਵੀ ਕਰੂ ਮੈਂਬਰਾਂ ਦੀ ਮਦਦ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸੀ-130 'ਤੇ 5 ਅਤੇ ਐਫ-18 'ਤੇ ਦੋ ਸਰਵਿਸ ਮੈਨ ਤੈਨਾਤ ਸਨ। ਜਾਪਾਨ ਨੇ ਵੀ ਸੈਨਿਕਾਂ ਨੂੰ ਲੱਭਣ ਦੇ ਲਈ 4 ਏਅਰਕਰਾਫਟ ਅਤੇ ਤਿੰਨ ਜਹਾਜ਼ ਭੇਜੇ ਹਨ।
ਜਾਪਾਨ ਦੁਆਰਾ ਜਹਾਜ਼ ਭੇਜੇ ਜਾਣ ਦਾ ਅਮਰੀਕਾ ਨੇ ਸ਼ੁਕਰੀਆ ਜਤਾਇਆ। ਅਮਰੀਕੀ ਜਲ ਸੈਨਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਦੋਵੇਂ ਜਹਾਜ਼ਾਂ ਨੇ ਇਵਾਕੁਨੀ ਸਥਿਤ ਮਰੀਨ ਕਾਪਰਸ ਏਅਰ ਸਟੇਸ਼ਨ ਤੋਂ ਉਡਾਣ ਭਰੀ ਸੀ। ਇਸ ਤਰ੍ਹਾਂ ਦੀ ਉਡਾਣਾਂ ਨਿਯਮਤ ਟਰੇਨਿੰਗ ਦਾ ਹਿੱਸਾ ਹਨ। ਪਰ ਇਸ ਦੌਰਾਨ ਹਾਦਸਾ ਵਾਪਰ ਗਿਆ। ਹਾਦਸੇ ਦੀ ਜਾਂਚ ਜਾਰੀ ਹੈ। 
ਅਮਰੀਕਾ ਵਲੋਂ ਕਿਹਾ ਗਿਆ ਹੈ ਕਿ ਜਾਪਾਨ ਵਿਚ 50 ਹਜ਼ਾਰ ਸੈਨਿਕ ਹਨ ਅਤੇ ਹਾਦਸੇ ਨੂੰ ਆਮ ਨਹੀਂ ਕਿਹਾ ਜਾ ਸਕਦਾ। ਨਵੰਬਰ ਵਿਚ ਹੀ ਅਮਰੀਕੀ ਨੇਵੀ ਲੜਾਕੂ ਜਹਾਜ਼ ਜਾਪਾਨ ਦੇ ਸਮੁੰਦਰ ਵਿਚ ਹਾਦਸਾਗ੍ਰਸਤ ਹੋ ਗਿਆ ਸੀ। ਹਾਲਾਂਕਿ ਇਸ ਵਿਚ ਦੋ ਕਰੂ ਮੈਂਬਰਾਂ ਨੂੰ ਬਚਾ ਲਿਆ ਗਿਆ ਸੀ। 
ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਓਸਪਰੇ ਹੈਲੀਕਾਪਟਰ ਵਿਚ ਕਈ ਗੜਬੜੀਆਂ ਸਾਹਮਣੇ ਆਈਆਂ ਸਨ। ਹੈਲੀਕਾਪਟਰ ਦੀ ਕਈ ਵਾਰ ਐਮਰਜੈਂਸੀ ਲੈਂਡਿੰਗ ਕਰਾਉਣ ਤੋਂ ਇਲਾਵਾ ਇੱਕ ਵਾਰ ਕਰੈਸ਼ ਅਤੇ ਚੌਪਰ ਦਾ ਹਿੱਸਾ ਟੁੱਟ ਕੇ ਜਾਪਾਨ ਦੇ ਸਕੂਲ ਵਿਚ ਡਿੱਗਿਆ ਸੀ। ਇਨ੍ਹਾਂ ਘਟਨਾਵਾਂ ਦੇ ਚਲਦਿਆਂ ਅਮਰੀਕਾ ਅਤੇ ਜਾਪਾਨ ਦੇ ਵਿਚ ਤਣਾਅ ਹੋÎਇਆ ਸੀ। ਜਾਪਾਨ ਦੇ ਨਾਗਰਿਕਾਂ ਨੇ ਅਮਰੀਕੀ ਬੇਸ 'ਤੇ ਪ੍ਰਦਰਸ਼ਨ ਵੀ ਕੀਤਾ ਸੀ।

ਹੋਰ ਖਬਰਾਂ »