ਨਵੀਂ ਦਿੱਲੀ, 6 ਦਸੰਬਰ, (ਹ.ਬ.) : ਅੱਤਵਾਦੀ ਸੰਗਠਨ ਲਸ਼ਕਰ ਏ ਤੋਇਬਾ ਨੇ ਇੱਕ ਵਾਰ ਮੁੜ ਦੇਸ਼ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚੀ ਹੈ। ਲਸ਼ਕਰ ਨੇ ਅਪਣੇ ਚਾਰ ਅੱਤਵਾਦੀਆਂ ਨੂੰ ਨੇਪਾਲ ਦੇ ਕਾਠਮਾਂਡੂ ਹੁੰਦੇ ਹੋਏ ਭਾਰਤ ਵਿਚ ਐਂਟਰ ਕਰਵਾਇਆ ਹੈ। ਲਸ਼ਕਰ ਦੇ ਇਨ੍ਹਾਂ ਚਾਰ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਦੇਸ਼ ਦੇ ਚਾਰ ਸ਼ਹਿਰ ਹਨ। ਇਨ੍ਹਾਂ ਨੇ ਰਾਜਧਾਨੀ ਦਿੱਲੀ ਤੋਂ ਇਲਾਵਾ ਮੁੰਬਈ, ਹੈਦਰਾਬਾਦ ਅਤੇ ਯੂਪੀ ਦੇ ਇੱਕ ਸ਼ਹਿਰ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚੀ ਹੈ।  ਅੱਤਵਾਦੀਆਂ ਨੇ ਭਾਰਤ ਦੀ ਸਰਹੱਦ ਵਿਚ ਵੜਨ ਤੋਂ ਬਾਅਦ ਖੁਫ਼ੀਆ ਵਿਭਾਗ ਨੇ ਪੂਰੇ ਦੇਸ਼ ਵਿਚ ਅਲਰਟ ਜਾਰੀ ਕਰ ਦਿੱਤਾ ਹੈ।
ਵਿਭਾਗ ਨੇ ਅਪਣੀ ਰਿਪੋਰਟ ਵਿਚ ਦੱਸਿਆ ਕਿ ਇਨ੍ਹਾਂ ਅੱਤਵਾਦੀਆਂ ਵਿਚੋਂ ਦੋ ਮਕਸੂਦ ਖਾਨ ਅਤੇ ਮੌਲਾਨਾ ਜਬਾਰ ਨੇ ਬੁਲੰਦਸ਼ਹਿਰ ਵਿਚ ਆਯੋਜਤ ਇੱਕ ਪ੍ਰੋਗਰਾਮ ਵਿਚ ਹਿੱਸਾ ਲਿਆ ਹੈ।  ਇਹ ਖਤਰਨਾਕ ਅੱਤਵਾਦੀ ਕਿਸੇ ਵੀ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਇਨ੍ਹਾਂ ਕਾਬੂ ਕਰਨ ਦੇ ਲਈ ਪੁਲਿਸ ਦੇ ਨਾਲ ਰੇਲਵੇ ਨੂੰ ਵੀ ਚੌਕਸ ਕੀਤਾ ਗਿਆ ਹੈ। ਬਾਕੀ ਅੱਤਵਾਦੀ ਹਾਜੀਪੁਰ ਦੇ ਰਸਤੇ ਮਹਾਨਗਰ ਦੇ ਲਈ ਟਰੇਨ ਦੀ ਯਾਤਰਾ ਕਰ ਸਕਦੇ ਹਨ। ਖੁਫ਼ੀਆ ਵਿਭਾਗ ਨੇ ਜਿਹੜੇ ਚਾਰ ਅੱਤਵਾਦੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਅਫ਼ਗਾਨਿਸਤਾਨ ਤੇ ਪਾਕਿਸਤਾਨ ਵਿਚ ਟਰੇਨਿੰਗ ਲਈ ਹੈ।
ਖੁਫ਼ੀਆ ਸੂਤਰਾਂ ਮੁਤਾਬਕ ਇਨ੍ਹਾਂ ਚਾਰ ਅੱਤਵਾਦੀਆਂ ਦੀ ਭਾਰਤ ਵਿਚ ਮਦਦ ਦੇ ਲਈ ਲਸ਼ਕਰ ਨੇ ਅਪਣੇ ਸਲਿੱਪਰ ਸੈੱਲ ਨੂੰ ਪਹਿਲਾਂ ਹੀ ਆਗਾਹ ਕਰ ਦਿੱਤਾ ਹੈ। ਬਿਹਾਰ ਅਤੇ ਯੂਪੀ ਦੇ ਮੌਜੂਦ ਸੰਗਠਨ ਦੇ ਸਲਿੱਪਰ ਸੈਲ ਇਨ੍ਹਾਂ ਅੱਤਵਾਦੀਆਂ ਨੂੰ ਅਪਣੇ ਟਾਰਗੈਟ ਤੱਕ ਪਹੁੰਚਾਉਣ ਵਿਚ ਮਦਦ ਕਰ ਰਹੇ ਹਨ।

ਹੋਰ ਖਬਰਾਂ »