ਟੋਰਾਂਟੋ, 6 ਦਸੰਬਰ, (ਹ.ਬ.) : ਚੀਨ ਦੀ ਗਲੋਬਲ ਟੈਲੀਕਮਿਊਨਿਕੇਸ਼ਨ ਕੰਪਨੀ ਹੁਵਾਈ ਦੀ ਮੁੱਖ ਵਿੱਤੀ ਅਧਿਕਾਰੀ  ਨੂੰ ਕੈਨੇਡਾ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ।  ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਸ਼ੁੱਕਰਵਾਰ ਨੂੰ ਅਮਰੀਕਾ ਡਿਪੋਰਟ ਕਰ ਦਿੱਤਾ ਜਾਵੇਗਾ। ਚੀਨ ਨੇ ਇਸ 'ਤੇ ਕੜਾ ਇਤਰਾਜ਼ ਜਤਾਇਆ ਹੈ ਅਤੇ ਤੁਰੰਤ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਮੇਂਗ ਵਾਨਝੂ ਨੂੰ ਇਸ ਲਈ ਕੈਦ ਕੀਤਾ ਗਿਆ ਕਿਉਂਕਿ ਅਮਰੀਕਾ ਉਨ੍ਹਾਂ ਦੇ ਖ਼ਿਲਾਫ਼ ਸ਼ੱਕੀ ਈਰਾਨੀ ਪਾਬੰਦੀਆਂ ਦੀ ਜਾਂਚ ਕਰ ਰਿਹਾ ਸੀ। 
ਕੰਪਨੀ ਅਮਰੀਕਾ ਦੇ ਖੁਫ਼ੀਆ ਅਧਿਕਾਰਾਂ ਦੇ ਰਡਾਰ 'ਤੇ ਸੀ ਅਤੇ ਉਨ੍ਹਾਂ ਨੇ ਇਸ ਨੂੰ ਰਾਸ਼ਟਰੀ ਸੁਰੱਖਿਆ ਦੇ ਲਈ ਖਤਰਾ ਦੱਸਿਆ ਸੀ। ਕੈਨੇਡਾ ਦੇ ਨਿਆ ਮੰਤਰਾਲੇ ਦਾ ਕਹਿਣਾ ਹੈ ਕਿ ਮੇਂਗ ਨੂੰ 1 ਦਸੰਬਰ ਨੂੰ ਵੈਨਕੂਵਰ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਅਮਰੀਕਾ ਉਨ੍ਹਾਂ ਦੀ ਹਵਾਲਗੀ ਦੀ ਮੰਗ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਵੇਗੀ। ਮੰਤਰਾਲੇ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਵਿਚ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ ਹਨ ਕਿਉਂਕਿ ਮੇਂਗ ਨੇ ਇਸ ਦੇ ਪ੍ਰਕਾਸ਼ਨ 'ਤੇ ਪਾਬੰਦੀ ਦੀ ਮੰਗ ਕੀਤੀ ਹੈ। 
ਮੇਂਗ ਹੁਵਾਈ ਦੇ ਸੰਸਥਾਪਕ ਰੇਨ ਝੇਂਗਫਈ ਦੀ ਧੀ ਅਤੇ ਚੀਨ ਪੀਪੁਲਸ ਲਿਬਰੇਸ਼ਨ ਆਰਮੀ ਦੀ ਸਾਬਕਾ ਇੰਜੀਨੀਅਰ ਹੈ। ਵਾਲ ਸਟਰੀਟ ਜਨਰਲ ਦੀ ਰਿਪੋਰਟ ਦੇ ਅਨੁਸਾਰ ਅਮਰੀਕੀ ਵਿਭਾਗ ਨੇ ਅਪ੍ਰੈਲ ਵਿਚ ਹੁਵਾਈ ਦੇ ਖ਼ਿਲਾਫ਼  ਈਰਾਨ ਪਾਬੰਦੀਆਂ ਦੇ ਸ਼ੱਕੀ ਉਲੰਘਣ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਔਟਵਾ ਵਿਚ ਸਥਿਤ ਦੂਤਘਰ ਨੇ ਮੇਂਗ ਦੀ ਤੁਰੰਤ ਰਿਹਾਈ ਦੀ  ਮੰਗ ਕੀਤੀ ਹੈ। ਡਿਪਲੋਮੈਟ ਮਿਸ਼ਨ ਨੇ ਇੱਕ ਬਿਆਨ ਵਿਚ ਕਿਹਾ, ਚੀਨ ਦ੍ਰਿੜ੍ਹਤਾ ਨਾਲ ਇਸ ਤਰ੍ਹਾਂ ਦੀ ਕਾਰਵਾਈ ਦਾ ਵਿਰੋਧ ਕਰਦੇ ਹਾਂ ਜੋ ਪੀੜਤ ਦੇ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਕਰਦੇ ਹਨ। 
ਚੀਨ ਨੇ ਕੈਨੇਡਾ ਅਤੇ ਅਮਰੀਕਾ ਸਾਹਮਣੇ ਵਿਰੋਧ ਜਤਾਇਆ ਹੈ ਅਤੇ ਮੇਂਗ ਦੀ ਤੁਰੰਤ ਰਿਹਾਈ ਦੇ ਨਾਲ ਹੀ ਉਨ੍ਹਾਂ ਦੀ ਨਿੱਜੀ ਆਜ਼ਾਦੀ ਨੂੰ ਬਹਾਲ ਕਰਨ ਦੇ ਲਈ ਕਿਹਾ ਹੈ। ਹੁਵਾਈ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਅਪਰਾਧ ਤੋਂ ਅਣਜਾਣ ਹੈ ਅਤੇ ਉਹ ਸਾਰੇ ਕੰਮ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕਰਦਾ ਹੈ। ਕੰਪਨੀ ਨੇ ਕਿਹਾ, ਉਸ ਨੂੰ ਮੇਂਗ 'ਤੇ ਲੱਗੇ ਦੋਸ਼ਾਂ ਦੇ ਖ਼ਿਲਾਫ਼ ਬਹੁਤ ਘੱਟ ਜਾਣਕਾਰੀ ਦਿੱਤੀ ਗਈ ਹੈ ਅਤੇ ਉਹ ਉਨ੍ਹਾਂ ਦੁਆਰਾ ਕੀਤੇ ਗਏ ਅਪਰਾਧ ਤੋਂ ਅਣਜਾਣ ਹੈ। ਹੁਵਾਈ ਦੁਨੀਆ ਦੀ ਸਭ ਤੋਂ ਵੱਡੀ ਟੈਲੀਕਮਿਊਨਿਕੇਸ਼ਨ ਦੇ ਉਪਕਰਣ ਅਤੇ ਸੇਵਾ ਪ੍ਰਦਾਤਾ ਕੰਪਨੀ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.