ਮਿਲਾਨ, 6 ਦਸੰਬਰ, (ਹ.ਬ.) : 6 ਦੇਸ਼ਾਂ ਵਿਚ ਕੀਤੀ ਗਈ ਛਾਪੇਮਾਰੀ ਤੋਂ ਬਾਅਦ 80 ਤੋਂ ਜ਼ਿਆਦਾ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਵਿਚ ਸੰਗਠਤ ਅਪਰਾਧ ਕਰਨ ਵਾਲਿਆਂ ਦੇ ਮੈਂਬਰਾਂ ਸਮੇਤ ਡਰੱਗ ਤਸਕਰੀ ਅਤੇ ਮਨੀ ਲਾਂਡਰਿੰਗ ਦੇ ਦੋਸ਼ੀ ਵੀ ਹਨ। ਇਹ ਗੱਲ ਜਸਟਿਸ ਯੂਰੋਜਸਟ ਨੇ ਕਹੀ। ਦੱਖਣੀ ਇਟਲੀ ਦੇ ਕਲਾਬੇਰੀਆ  ਵਿਚ ਬੇਸਡ ਇਸ ਸਮੂਹ ਨੂੰ ਅਜਿਹੇ ਸਮੇਂ ਤੋੜਿਆ ਗਿਆ ਹੈ ਜਦ ਇਟਲੀ ਪੁਲਿਸ ਨੇ ਸਿਸਿਲੀਅਨ ਮਾਫ਼ੀਆ ਦੇ ਨਵੇਂ ਬੌਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਬੁਧਵਾਰ ਨੂੰ ਹੋਈ ਛਾਪੇਮਾਰੀ ਵਿਚ ਹਜ਼ਾਰਾਂ ਪੁਲਿਸ ਵਾਲਿਆਂ ਨੇ ਹਿੱਸਾ ਲਿਆ ਸੀ। ਉਨ੍ਹਾਂ ਨੇ ਚਾਰ ਟਨ ਕੋਕੀਨ, 120 ਕਿਲੋ ਡਰੱਗ ਅਤੇ ਜਰਮਨੀ, ਇਟਲੀ, ਨੀਦਰਲੈਂਡ, ਬੈਲਜੀਅਮ, ਲਗਜ਼ਮਬਰਗ ਅਤੇ ਸੂਰੀਨਾਮ ਤੋਂ ਮਿਲੇ ਦੋ ਮਿਲੀਅਨ ਯੂਰੋ ਕੈਸ਼ ਸ਼ਾਮਲ ਹੈ। ਯੂਰੋਪੀਅਨ ਯੂਨੀਅਨ ਦੇ ਮੀਤ ਪ੍ਰਧਾਨ ਫਿਲਿਪੋ ਸਪੀਜਿਆ ਨੇ ਕਿਹਾ, ਅੱਜ ਅਸੀਂ ਪੂਰੇ ਯੂਰਪ ਵਿਚ ਸੰਗਠਤ ਅਪਰਾਧ ਕਰਨ ਵਾਲਿਆਂ  ਨੂੰ ਇੱਕ ਸਪਸ਼ਟ ਸੰਦੇਸ਼ ਭੇਜਣਾ ਚਾਹੁੰਦੇ ਹਨ। ਸਿਰਫ ਉਹ ਹੀ ਸਰਹੱਦਾਂ ਪਾਰ ਕਰਨ ਵਿਚ ਸਮਰਥ ਨਹੀਂ ਹਨ ਬਲਕਿ ਯੂਰਪ ਦੀ ਨਿਆਪਾਲਿਕਾ ਅਤੇ ਡਾਇਰੈਕਟੋਰੇਟ ਇਨਫੋਰਸਮੈਂਟ ਵਿਭਾਗ ਵੀ ਕਰ ਸਕਦੇ ਹਨ।
ਫਿਲਿਪੋ ਨੇ ਕਿਹਾ ਕਿ ਇਹ ਨਤੀਜਾ ਦੋ ਸਾਲ ਦੇ ਆਪਰੇਸ਼ਨ ਦਾ ਹੈ। ਜਿਸ ਵਿਚ ਡਰਾਂਗਘੇਟਾ ਪਰਿਵਾਰ ਦੇ ਖ਼ਤਰਨਾਕ ਮੈਂਬਰਾਂ ਨੂੰ Îਿਨਸ਼ਾਨਾ ਬਣਾਇਆ ਗਿਅ ਹੈ। ਜੋ ਡਰੱਗ ਤਸਕਰੀ ਅਤੇ ਮਨੀ ਲਾਂਡਰਿੰਗ ਵਿਚ ਸ਼ਾਮਲ ਹਨ। 
ਬੁਧਵਾਰ ਨੂੰ ਆਪਰੇਸ਼ਨ ਨੂੰ ਅੰਜਾਮ ਦੇਣ ਵਾਲੇ ਅਧਿਕਾਰੀਆਂ ਨੇ ਆਪਰੇਸ਼ਨ ਪੋਲਿਨਾ ਨੂੰ ਸਮੂਹ ਦੇ ਲਈ ਵੱਡਾ ਝਟਕਾ ਦੱਸਿਆ ਹੈ। ਇਟਲੀ ਤੋਂ 41, ਜਰਮਨੀ ਤੋਂ 21, ਬੈਲਜੀਅਮ ਤੋਂ 14, ਨੀਦਰਲੈਂਡ ਤੋਂ 5 ਅਤੇ ਲਗਜ਼ਮਬਰਗ ਤੋਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ  ਸੀ। ਯੂਰੋਜਸਟ ਨੇ ਕਿਹਾ ਕਿ ਆਪਰੇਸ਼ਨ ਅਜੇ ਵੀ ਜਾਰੀ ਹੈ। ਇਟਲੀ ਦੇ ਸਰਕਾਰੀ ਵਕੀਲ ਫੇਡੇਰਿਕੋ ਦਾ ਕਹਿਣਾ ਹੈ ਕਿ ਇਸ ਆਪਰੇਸ਼ਨ ਨਾਲ ਦੁਨੀਆ ਭਰ ਵਿਚ ਡਰਾਂਗਘੇਟਾ ਦੇ ਡਰੱਗ ਤਸਕਰੀ ਆਪਰੇਸ਼ਨ 'ਤੇ ਅਸਰ ਪਵੇਗਾ। ਜਿਸ ਵਿਚ ਕੋਲੰਬੀਆ, ਇਕਵਾਡੋਰ ਅਤੇ ਬਰਾਜ਼ੀਲ ਵੀ ਸ਼ਾਮਲ ਹਨ। ਹਾਲਾਂਕਿ ਉਨ੍ਹਾਂ ਨੇ ਕਹਾ ਕਿ ਇਹ ਪਹਿਲਾ ਕਦਮ ਹੈ। 

ਹੋਰ ਖਬਰਾਂ »