ਤ੍ਰਿਪੋਲੀ, 6 ਦਸੰਬਰ, (ਹ.ਬ.) : ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਤੋਂ 250 ਕਿਲੋਮੀਟਰ ਦੂਰ ਦੇਸ਼ ਦੇ ਪੱਛਮੀ ਤਟ 'ਤੇ ਕਿਸ਼ਤੀ ਡੁੱਬਣ ਕਾਰਨ ਉਸ ਵਿਚ ਸਵਾਰ 15 ਗੈਰ ਕਾਨੂੰਨੀ ਪਰਵਾਸੀਆਂ ਦੀ ਮੌਤ ਹੋ ਗਈ। ਲੀਬੀਆ ਰੈਡ ਕਰਾਸ ਨੇ ਇਹ  ਜਾਣਕਾਰੀ ਦਿੱਤੀ। ਲੀਬੀਆਈ ਰੈਡਕਰਾਸ ਦੇ ਬੁਲਾਰੇ  ਨੇ ਚੀਨ ਦੀ ਸਮਾਚਾਰ ਏਜੰਸੀ ਸਿੰਹੁਆ ਨੂੰ ਦੱਸਿਆ ਕਿ ਮਿਸੁਰਾਟਾ ਤਟ 'ਤੇ 25 ਗੈਰ ਕਾਨੂੰਨੀ ਪਰਵਾਸੀਆਂ ਦੀ ਕਿਸ਼ਤੀ ਡੁੱਬ ਗਈ।
ਹਾਦਸੇ ਦੇ ਕਾਰਨ ਕਿਸ਼ਤੀ ਵਿਚ ਸਵਾਰ 25 ਗੈਰ ਕਾਨੂੰਨੀ ਪਰਵਾਸੀ ਡੁੱਬ ਗਏ ਜਦ ਕਿ ਦਸ ਲੋਕਾਂ ਦੀ ਜਾਨ ਬਚਾ ਲਈ ਗਈ। ਲੀਬੀਆ ਦੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਿਟੀਗੇਟਸ਼ਨ ਦੇ ਮੁਖੀ ਓਥਮੈਨ ਨੇ ਕਿਹਾ ਕਿ ਬਚਾਏ ਗਏ ਪਰਵਾਸੀਆਂ ਦੇ ਸਰੀਰ ਵਿਚ ਪਾਣੀ ਦੀ ਬਹੁਤ ਕਮੀ ਹੈ।
ਉਨ੍ਹਾਂ ਨੇ ਟਵੀਟ ਕੀਤਾ, ਬਚਾਏ ਗਏ ਸਾਰੇ ਪਰਵਾਸੀਆਂ ਦੇ ਸਰੀਰ ਵਿਚ ਪਾਣੀ ਦੀ ਬਹੁਤ ਕਮੀ ਅਤੇ ਉਨ੍ਹਾਂ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਆਈਓਐਮ ਲੀਬੀਆ ਦੇ ਡਾਕਟਰਾਂ ਅਤੇ ਹੋਰ ਅਮਲਾ ਇਨ੍ਹਾਂ ਦੀ ਸਿਹਤ ਦੀ ਜਾਂਚ ਕਰੇਗਾ। ਭੂ ਮੱਧਸਾਗਰ ਵਿਚ ਅਸੁਰੱਖਿਅਤ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਸਖ਼ਤ ਕਦਮ ਚੁੰਕਣ ਦੀ ਜ਼ਰੂਰਤ ਹੈ ਅਤੇ ਸਾਨੂੰ ਅਜਿਹਾ ਹੁੰਦਾ ਦਿਖਾਈ ਨਹਂਂ ਦੇ ਰਿਹਾ। 

ਹੋਰ ਖਬਰਾਂ »