ਨਿਊਯਾਰਕ, 6 ਦਸੰਬਰ, (ਹ.ਬ.) : ਬਾਲੀਵੁਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ। ਜੋਧਪੁਰ ਵਿਚ ਉਮੇਦ ਭਵਨ ਪੈਲੇਸ ਵਿਚ ਹੋਏ ਵਿਆਹ ਨੂੰ ਲੈ ਕੇ ਜਿੱਥੇ ਉਨ੍ਹਾਂ ਆਤਿਸ਼ਬਾਜ਼ੀ ਦੇ ਕਾਰਨ ਟਰੋਲ ਹੋਣਾ ਪਿਆ , ਉਥੇ ਹੀ ਵਿਆਹ ਵਿਚ ਹਾਥੀ, ਘੋੜੇ ਦੀ ਵਰਤੋਂ ਕਰਕੇ ਜਾਨਵਰਾਂ ਦੇ ਨਾਲ ਕਰੂਰਤਾ ਨੂੰ ਲੈ ਕੇ ਉਨ੍ਹਾਂ ਪੇਟਾ ਦਾ ਸਾਹਮਣਾ ਵੀ ਕਰਨਾ ਪਿਆ। ਇਸੇ ਦੇ ਨਾਲ ਪ੍ਰਿਅੰਕਾ ਅਤੇ Îਨਿਕ ਦੇ  ਰਿਸ਼ਤੇ ਨੂੰ ਲੈ ਕੇ Îਇੱਕ ਰਸਾਲੇ ਵਿਚ ਛਪੇ ਲੇਕ ਦੇ ਕਾਰਨ ਉਹ ਇੱਕ ਵਾਰ ਮੁੜ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਹਨ। ਲੇਖ ਲਿਖਣ ਵਾਲੀ ਪੱਤਰਕਾਰ  ਦੀ ਨਿੰਦਾ ਹੋ ਰਹੀ ਹੈ। 
ਤੁਹਾਨੂੰ ਦੱਸ ਦੇਈਏ ਕਿ ਨਿਊਯਾਰਕ ਦੀ ਇੱਕ ਮੈਗਜ਼ੀਨ ਨੇ ਪ੍ਰਿਅੰਕਾ ਨੂੰ 'ਗਲੋਬਲ ਸਕੈਮ ਆਰਟਿਸਟ' ਦੱÎਸਿਆ ਹੈ। ਖ਼ਬਰਾਂ ਅਨੁਸਾਰ ਇਸ ਵਿਦੇਸ਼ੀ ਮੈਗਜ਼ੀਨ ਵਿਚ ਪ੍ਰਿਅੰਕਾ ਨੂੰ ਲੈ ਕੇ ਕਈ ਅਜਿਹੀ ਗੱਲਾਂ ਲਿਖੀਆਂ ਗਈਆਂ ਹਨ ਜਿਸ ਨੂੰ ਪੜ੍ਹਨ ਤੋਂ ਬਾਅਦ ਨਿਕ ਅਤੇ ਪ੍ਰਿਅੰਕਾ ਦੇ ਪਰਿਵਾਰ ਵਾਲਿਆਂ ਦੇ ਨਾਲ ਹੀ ਬਾਲੀਵੁਡ ਦੇ ਕਈ ਸਟਾਰ ਭੜਕ ਗਏ ਹਨ। ਸੋਸ਼ਲ ਮੀਡੀਆ 'ਤੇ ਇਸ ਦੀ ਕੜੀ ਨਿੰਦਾ ਕੀਤੀ ਜਾ ਰਹੀ ਹੈ। ਜਦ ਵਿਵਾਦ ਵਧਿਆ ਤਾਂ ਮੈਗਜ਼ੀਨ ਨੇ ਅਪਣੀ ਖ਼ਬਰ ਨੂੰ ਲੈ ਕੇ ਮਾਫ਼ੀ ਮੰਗਦੇ ਹੋਏ ਇਸ ਲੇਖ ਨੂੰ ਵੈਬਸਾਈਟ ਤੋਂ ਵੀ ਹਟਾ ਦਿੱਤਾ।
ਗੌਰਤਲਬ ਹੈ ਕਿ ਦ ਕਟ ਨਾਂ ਦੀ ਇੰਟਰਨੈਸ਼ਨ ਮੈਗਜ਼ੀਨ ਵਿਚ ਮਾਰਿਆ ਸਮਿਥ ਨਾਂ ਦੀ ਇੱਕ ਪੱਤਰਕਾਰ ਨੇ ਪ੍ਰਿਅੰਕਾ ਅਤੇ Îਨਿਕ ਦੇ ਰਿਸਤੇ 'ਤੇ ਇੱਕ ਲੇਖ ਲਿਖਿਆ, ਇਸ ਲੇਖ ਦਾ ਟਾਈਟਲ ਰੱÎਖਿਆ ਗਿਆ 'ਕੀ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦਾ ਪਿਆਰ ਸੱਚਾ ਹੈ। ' । ਖ਼ਬਰਾਂ ਅਨੁਸਾਰ Îਇਕ ਹਜ਼ਾਰ ਤੋਂ ਵੀ ਜ਼ਿਆਦਾ ਸ਼ਬਦਾਂ ਦੇ ਇਸ ਲੇਖ ਵਿਚ ਪ੍ਰਿਅੰਕਾ ਚੋਪੜਾ ਨਾਲ Îਨਿਕ ਜੋਨਸ ਦੇ ਵਿਆਹ ਨੂੰ ਇੱਕ ਧੋਖਾ ਦੱਸਿਆ ਗਿਆ। ਇਸ ਦੇ ਨਾਲ ਹੀ ਮੈਗਜ਼ੀਨ ਵਿਚ ਨਿਕ ਨੂੰ ਸਲਾਹ ਵੀ ਦਿੱਤੀ ਗਈ ਕਿ ਨਿਕ ਜੇਕਰ ਆਪ ਇਸ ਲੇਖ ਨੂੰ ਪੜ੍ਹ ਰਹੇ ਹਨ ਤਾਂ ਛੇਤੀ ਤੋਂ ਛੇਤੀ ਬਚ Îਨਿਕਲੇ।

ਹੋਰ ਖਬਰਾਂ »