ਦੁਬਈ, 7 ਦਸੰਬਰ, (ਹ.ਬ.) : ਦੁਬਈ ਪੁਲਿਸ ਨੇ ਗਾਇਕ ਮੀਕਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਮੀਕਾ ਸਿੰਘ 'ਤੇ ਇੱਕ ਮਾਡਲ ਨੇ ਅਸ਼ਲੀਲ ਤਸਵੀਰਾਂ ਭੇਜਣ ਦਾ ਦੋਸ਼ ਲਗਾਇਆ ਹੈ। ਮਾਡਲ ਨੇ ਦੋਸ਼ ਲਗਾਇਆ ਕਿ ਮੀਕਾ ਸਿੰਘ ਉਸ ਨੂੰ ਅਸ਼ਲੀਲ ਤਸਵੀਰਾਂ ਭੇਜਦੇ ਹਨ। ਮੀਕਾ ਇਸ ਸਮੇਂ ਅਪਣੇ ਪ੍ਰੋਗਰਾਮ ਦੇ ਸਿਲਸਿਲੇ ਵਿਚ ਦੁਬਈ ਦੇ ਟੂਰ 'ਤੇ ਹਨ। ਦੁਬਈ ਪੁਲਿਸ ਨੇ ਵੀ ਮੀਕਾ ਨੂੰ ਹਿਰਾਸਤ ਵਿਚ ਲੈਣ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੀਕਾ ਦੇ ਦੋਸਤ ਵੀ ਉਨ੍ਹਾਂ ਰਿਹਾਅ ਕਰਾਉਣ ਦੇ ਲਈ ਕੋਸ਼ਿਸ਼ ਕਰ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ 'ਤੇ ਬਰਾਜ਼ੀਲ ਦੀ ਲੜਕੀ ਨਾਲ ਛੇੜਛਾੜ ਦਾ ਦੋਸ਼ ਹੈ। ਉਨ੍ਹਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਮੀਕਾ 'ਤੇ ਬਰਾਜ਼ੀਲ ਦੀ ਇੱਕ 17 ਸਾਲ ਦੀ ਲੜਕੀ ਨੂੰ ਇਤਰਾਜ਼ਯੋਗ ਤਸਵੀਰਾਂ ਭੇਜਣ ਦਾ ਦੋਸ਼ ਹੈ। ਦੁਬਈ ਪੁਲਿਸ ਨੇ ਮੀਕਾ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਵਿਚ ਰੱਖਿਆ ਹੈ। ਉਨ੍ਹਾਂ ਦੁਬਈ ਵਿਚ ਮੁਰੱਕਾਬਾਤ ਦੇ ਥਾਣੇ ਵਿਚ ਰੱਖਿਆ ਗਿਆ ਹੈ। ਰਿਪੋਰਟ ਅਨੁਸਾਰ ਮੀਕਾ ਇੱਕ ਬਾਲੀਵੁਡ ਪਰਫਾਰਮੈਂਸ ਦੇ ਲਈ ਦੁਬਈ ਵਿਚ ਸਨ। ਫੜੇ ਜਾਣ ਤੋਂ ਬਾਅਦ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਦੀ ਜ਼ਮਾਨਤ ਦੀ ਵੀ ਕੋਸ਼ਿਸ਼ ਕੀਤੀ। ਮੀਕਾ ਪਹਿਲਾਂ ਵੀ ਅਪਣੇ ਵਿਵਾਦਾਂ ਦੇ ਕਾਰਨ ਜਾਣੇ ਜਾਂਦੇ ਰਹੇ ਹਨ। ਇਸ ਤੋਂ ਪਹਿਲਾਂ 2015 ਵਿਚ ਦਿੱਲੀ ਵਿਚ ਇੱਕ ਪ੍ਰੋਗਰਾਮ ਵਿਚ ਇੱਕ ਡਾਕਟਰ 'ਤੇ ਹੱਥ ਚੁੱਕਣ ਦੇ ਲਈ ਵੀ ਉਨ੍ਹਾਂ ਗ੍ਰਿਫਤਾਰ ਕੀਤਾ ਗਿਆ ਸੀ। 2014 ਵਿਚ ਉਨ੍ਹਾਂ 'ਤੇ ਹਿਟ ਐਂਡ ਰਨ ਦਾ ਕੇਸ ਦਰਜ ਕੀਤਾ ਗਿਆ ਸੀ। ਜਦ ਉਨ੍ਹਾਂ ਨੇ ਕਥਿਤ ਤੌਰ 'ਤੇ ਅਪਣੀ ਗੱਡੀ ਇੱਕ ਆਟੋ ਰਿਕਸ਼ਾ ਵਿਚ ਮਾਰ ਦਿੱਤੀ ਸੀ। ਇਸ ਤੋਂ ਪਹਿਲਾਂ 2006 ਵਿਚ ਰਾਖੀ ਸਾਵੰਤ ਨੇ ਜਬਰੀ ਕਿਸ ਕਰਨ ਦੇ ਲਈ ਉਨ੍ਹਾਂ 'ਤੇ ਕੇਸ ਦਰਜ ਕਰਵਾਇਆ ਸੀ। 

ਹੋਰ ਖਬਰਾਂ »