ਦੁਬਈ, 7 ਦਸੰਬਰ, (ਹ.ਬ.) : ਉਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਚ ਸਿੰਗਾਪੁਰ ਵਿਚ ਹੋਈ ਸ਼ਿਖਰ ਵਾਰਤਾ ਦੌਰਾਨ ਮਿਜ਼ਾਈਲ ਪ੍ਰੋਗਰਾਮਾਂ 'ਤੇ ਰੋਕ ਲਗਾਉਣ ਦੇ ਸੰਕਲਪ ਦੇ ਬਾਵਜੂਦ ਉਤਰ ਕੋਰੀਆ ਲਗਾਤਾਰ ਇਸ 'ਤੇ ਕੰਮ ਕਰ ਰਿਹਾ ਹੈ। ਇਸ 'ਤੇ ਅਮਰੀਕੀ ਏਜੰਸੀ ਦੇ ਚੌਕਸ ਕਰਨ 'ਤੇ ਵੀ ਟਰੰਪ ਫਿਲਹਾਲ ਕਿਮ ਜੋਂਗ 'ਤੇ ਭਰੋਸਾ ਜਤਾਉਂਦੇ ਰਹੇ ਹਨ।  ਇਸ ਵਿਚ ਸੀਐਨਐਨ ਨੇ ਵੀ ਉਪਗ੍ਰਹਿ ਤੋਂ ਪ੍ਰਾਪਤ ਤਸੀਵਰਾਂ ਦੇ ਆਧਾਰ 'ਤੇ ਵੱਡਾ ਖੁਲਾਸਾ ਕੀਤਾ ਹੈ ਕਿ ਪਿਓਂਗਯਾਂਗ ਅਪਣੇ ਇੱਕ ਅਹਿਮ ਮਿਜ਼ਾਈਲ ਅੱਡੇ ਦਾ ਵਿਸਤਾਰ ਕਰ ਰਿਹਾ ਹੈ। 
ਸੀਐਨਐਨ ਮੁਤਾਬਕ ਉਤਰ ਕੋਰੀਆ ਨੇ ਪਹਾੜੀ ਖੇਤਰ ਰਿਊਂਗਜਿਓ-ਡੋਂਗ ਵਿਚ ਲੰਮੀ ਦੂਰੀ ਦੇ ਇਸ ਮਿਜ਼ਾਈਲ ਅੱਡੇ ਦਾ ਵਿਸਤਾਰ ਕੀਤਾ ਹੈ। ਉਸ ਨੇ ਇੱਕ ਹੋਰ ਅੱਡੇ ਦਾ ਵੀ ਨਿਰਮਾਣ ਕੀਤਾ ਹੈ ਜੋ ਪਹਿਲਾਂ ਕਦੇ ਵੀ ਜਨਤਕ ਤੌਰ 'ਤੇ ਪਛਾਣ ਵਿਚ ਨਹੀਂ ਆਇਆ ਹੈ। ਅਮਰੀਕੀ ਰੱਖਿਆ ਮੰਤਰਾਲਾ ਪੈਂਟਾਗਨ ਨੇ ਕਿਹਾ ਕਿ ਅਸੀਂ ਉਤਰ ਕੋਰੀਆ 'ਤੇ ਕਰੀਬ ਤੋਂ ਨਜ਼ਰ ਰੱਖ ਰਹੇ ਹਨ ਲੇਕਿਨ ਖੁਫ਼ੀਆ ਜਾਣਕਾਰੀ ਦੇ ਬਾਰੇ ਵਿਚ ਚਰਚਾ ਨਹੀਂ ਕਰ ਸਕਦੇ ਹਨ। ਇਹ ਸਭ ਉਨ੍ਹਾਂ ਹਾਲਾਤਾਂ ਵਿਚ ਹੋ ਰਿਹਾ ਹੈ ਜਦ ਕਿ ਕਿਮ ਜੋਂਗ ਉਨ ਅਪਣੀ ਸਿੰਗਾਪੁਰ ਸ਼ਿਖਰ ਵਾਰਤਾ ਵਿਚ ਕੋਰੀਆਈ ਖਿੱਤੇ ਦੇ ਨਿਰਸਤਰੀਕਰਣ 'ਤੇ ਸਹਿਮਤ ਹੋ ਚੁੱਕੇ ਹਨ। ਹਾਲਾਂਕਿ ਇਸ ਨੂੰ ਕਿਵੇਂ ਕਰਨਾ ਹੈ ਇਸ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਮਾਹਰਾਂ ਨੇ ਅਮਰੀਕੀ ਨਿਊਜ਼ ਨੈਟਵਰਕ ਨੂੰ ਦੱਸਿਆ ਕਿ ਮਿਜ਼ਾਈਲ ਅੱਡੇ ਦੀ ਲੋਕੇਸ਼ਨ ਉਤਰ ਕੋਰੀਆ ਦੀ ਨਵੀਂ ਲੰਮੀ ਦੂਰੀ ਦੀ ਮਿਜ਼ਾਈਲਾਂ ਦੇ ਲਈ ਬਿਲਕੁਲ ਸਹੀ ਹੈ। ਇਨ੍ਹਾਂ ਵਿਚ ਪਰਮਾਣੂ ਹਥਿਆਰਾਂ ਨੂੰ ਲੈ ਜਾਣ ਵਿਚ ਸਮਰਥ ਮਿਜ਼ਾਈਲਾਂ ਵੀ ਸਾਮਲ ਹਨ।

ਹੋਰ ਖਬਰਾਂ »