76 ਭਾਰਤੀ ਅਰਬਪਤੀ ਵੀ ਇਸ ਵੀਜ਼ਾ ਸਹੂਲਤ ਦਾ ਲੈ ਰਹੇ ਹਨ ਲਾਭ 
ਲੰਡਨ, 7 ਦਸੰਬਰ, (ਹ.ਬ.) : ਬਰਤਾਨਵੀ ਸਰਕਾਰ ਨੇ ਅਮੀਰ ਲੋਕਾਂ ਨੂੰ ਦਿੱਤੀ ਜਾਣ ਵਾਲੀ ਗੋਲਡਨ ਵੀਜ਼ੇ ਦੀ ਸਹੂਲਤ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ। ਬਰਤਾਨੀਆ ਵਿਚ 76 ਭਾਰਤੀ ਅਰਬਪਤੀ ਵੀ ਇਸ ਵੀਜ਼ਾ ਸਹੂਲਤ ਦਾ ਲਾਭ ਲੈ ਕੇ ਸਥਾਈ ਤੌਰ 'ਤੇ ਉਥੇ ਰਹਿ ਰਹੇ ਹਨ। ਸਰਕਾਰ ਮੁਤਾਬਕ, ਦੁਰਵਰਤੋਂ ਦੇ ਖਦਸ਼ੇ ਕਾਰਨ ਇਸ ਵੀਜ਼ੇ ਦੀ ਸਹੂਲਤ ਨੂੰ ਮੁਅੱਤਲ ਕੀਤਾ ਗਿਆ ਹੈ।
ਬਰਤਾਨੀਆ ਵਿਚ ਟੀਅਰ-1 ਪੱਧਰ ਦੇ Îਨਿਵੇਸ਼ਕ ਭਾਰਤੀਆਂ ਨੂੰ ਫਾਸਟ ਟਰੈਕ ਰੂਟ ਤੋਂ ਇਹ ਵੀਜ਼ਾ ਦਿੱਤਾ ਜਾਂਦਾ ਹੈ। ਇਹ ਬਰਤਾਨੀਆ ਵਿਚ ਕਰੋੜਾਂ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਦੇ ਨਾਲ ਉਥੇ ਆਉਂਦੇ ਹਨ। ਗੋਲਡਨ ਵੀਜ਼ੇ ਦੀ ਇਹ ਸਹੂਲਤ ਸ਼ੁੱਕਰਵਾਰ ਰਾਤ ਤੋਂ ਮੁਅੱਤਲ ਕਰ ਦਿੱਤੀ ਗਈ। ਅਗਲੇ ਸਾਲ ਬਣਨ ਵਾਲੇ ਨਵੇਂ ਨਿਯਮਾ ਤੱਕ ਇਹ ਵਿਵਸਥਾ ਮੁਅੱਤਲ ਰਹੇਗੀ। ਅਧਿਕਾਰਤ ਸੂਤਰਾਂ ਮੁਤਾਬਕ 2009 ਤੋਂ ਲਾਗੂ ਇਸ ਵਿਵਸਥਾ ਤਹਿਤ ਗੋਲਡਨ ਵੀਜ਼ਾ ਪ੍ਰਾਪਤ ਕਰਕੇ 76 ਭਾਰਤੀ ਅਰਬਪਤੀ ਬਰਤਾਨੀਆ ਵਿਚ ਸਥਾਈ ਤੌਰ 'ਤੇ ਰਹਿ ਰਹੇ ਹਨ। ਸਭ ਤੋਂ ਜ਼ਿਆਦਾ 16 ਭਾਰਤੀ ਅਰਬਪਤੀ 2013 ਵਿਚ ਆਏ ਜਦ ਕਿ 2017 ਵਿਚ ਇਸ ਖ਼ਾਸ ਵੀਜ਼ੇ ਨੂੰ ਪ੍ਰਾਪਤ ਕਰਕੇ ਇਕ ਹਜ਼ਾਰ ਤੋਂ ਜ਼ਿਆਦਾ ਚੀਨ ਅਤੇ ਰੂਸ ਦੇ ਅਰਬਪਤੀ ਬਰਤਾਨੀਆ ਆ ਕੇ ਉਥੇ ਵਸ ਗਏ।
ਬਰਤਾਨੀਆ ਦੀ Îਇਮੀਗਰੇਸ਼ਨ ਮਾਮਲਿਆਂ ਦੀ ਮੰਤਰੀ ਕੈਰੋਲਿਨਾ ਨੇ ਕਿਹਾ ਕਿ ਅਸਲੀ ਅਤੇ ਅਸਲ ਨਿਵੇਸ਼ਕਾਂ ਲਈ ਉਨ੍ਹਾਂ ਦੇ ਦੇਸ਼ ਦੇ ਦੁਆਰ ਖੁਲ੍ਹੇ ਹੋਏ ਹਨ। ਅਜਿਹੇ ਲੋਕ ਬਰਤਾਨੀਆ ਆ ਕੇ ਸਾਡੀ ਅਰਥ ਵਿਵਸਥਾ ਅਤੇ ਕਾਰੋਬਾਰ ਨੂੰ ਬੜਾਵਾ ਦੇਣ ਵਿਚ ਸਹਿਯੋਗ ਕਰ ਸਕਦੇ ਹਨ ਪਰ ਅਸੀਂ ਉਨ੍ਹਾਂ ਲੋਕਾਂ ਤੋਂ ਚੌਕਸ ਹਾਂ ਜਿਹੜੇ ਸਿਰਫ ਨਿਯਮਾਂ ਦਾ ਲਾਭ ਲੈ ਕੇ ਅਪਣੇ ਮਤਲਬ ਲਈ ਬਰਤਾਨੀਆ ਆ ਰਹੇ ਹਨ ਅਤੇ Îਇੱਥੇ ਵਸ ਰਹੇ ਹਨ।  ਅਜਿਹੇ ਮਤਲਬੀ ਲੋਕਾਂ ਨੂੰ ਧਿਆਨ ਵਿਚ ਰੱਖ ਕੇ ਹੀ Îਨਿਯਮਾਂ ਵਿਚ ਬਦਲਾਅ ਕੀਤੇ ਜਾਣਗੇ। ਹਾਲੇ ਤੱਕ ਲਾਗੂ ਨਿਯਮਾਂ ਮੁਤਾਬਕ ÎÎਇਕ ਕਰੋੜ ਪੌਂਡ ਦਾ ÎÎਨਿਵੇਸ਼ ਕਰਨ 'ਤੇ ਨਿਵੇਸ਼ਕਾਂ ਅਤੇ ਉਸ ਦੇ ਪਰਿਵਾਰ ਨੂੰ ਬਰਤਾਨੀਆ ਵਿਚ ਸਥਾਈ ਤੌਰ 'ਤੇ ਨਾਲ ਰਹਿਣ ਦਾ ਵੀਜ਼ਾ ਮਿਲ ਜਾਂਦਾ ਹੈ।  ਗੋਲਡਨ ਵੀਜ਼ਾ ਸਕੀਮ ਨੂੰ ਖਤਮ ਕੀਤੇ ਜਾਣ ਦੇ ਪਿੱਛੇ ਰੂਸ ਨਾਲ ਵਿਗੜੇ ਬਰਤਾਨੀਆ ਦੇ ਸਬੰਧਾਂ ਨੂੰ ਵੀ ਕਾਰਨ ਮੰਨਿਆ ਜਾ ਰਿਹਾ ਹੈ। ਬਰਤਾਨੀਆ ਨਹੀਂ ਚਾਹੁੰਦਾ ਕਿ ਦੇਸ਼ ਵਿਚ ਰੂਸੀਆਂ ਦੀ ਗਿਣਤੀ ਵਧੇ, ਜਿਹੜੇ ਆਉਣ ਵਾਲੇ ਸਮੇਂ ਵਿਚ ਉਸ ਲਈ ਮੁਸ਼ਕਲ ਬਣੇ।

ਹੋਰ ਖਬਰਾਂ »