ਮੁੰਬਈ, 7 ਦਸੰਬਰ, (ਹ.ਬ.) : ਬਾਲੀਵੁਡ ਵਿਚ ਸਲਮਾਨ ਖਾਨ ਦੀ ਅਭਿਨੇਤਰੀ ਕਹੀ ਜਾਣ ਵਾਲੀ ਜ਼ਰੀਨ ਖਾਨ ਨੇ ਅਪਣੇ ਸਾਬਕਾ ਮੈਨੇਜਰ ਦੇ ਖ਼ਿਲਾਫ਼  ਪੁਲਿਸ ਵਿਚ ਮਾਮਲਾ ਦਰਜ ਕਰਵਾਇਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਮੈਨੇਜਰ ਅੰਜਲੀ ਨੇ ਰੁਪਇਆਂ ਦੇ ਵਿਵਾਦ ਨੂੰ ਲੈ ਕੇ ਉਨ੍ਹਾਂ ਦੇ ਖ਼ਿਲਾਫ਼ ਇਤਰਾਜ਼ਯੋਗ ਸ਼ਬਦ ਕਹੇ। ਨਾਲ ਹੀ ਉਨ੍ਹਾਂ ਮਾਰਨ ਦੀ ਧਮਕੀਆਂ ਵੀ ਦਿੱਤੀਆਂ ਹਨ। ਇਸ ਮਾਮਲੇ ਵਿਚ ਜ਼ਰੀਨ ਖਾਨ ਨੇ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ ਵਿਚ ਅੰਜਲੀ ਦੇ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਿਛਲੇ 3-4 ਮਹੀਨੇ ਤੋਂ ਜ਼ਰੀਨ ਖਾਨ ਅਤੇ ਉਨ੍ਹਾਂ ਦੀ ਮੈਨੇਜਰ ਦੇ ਵਿਚ ਪੈਸਿਆਂ ਨੂੰ ਲੈ ਕੇ ਵਿਵਾਦ ਚਲ ਰਿਹਾ ਸੀ। ਇਸ ਦੌਰਾਨ ਇਨ੍ਹਾਂ ਦੋਵਾਂ ਨੇ ਇੱਕ ਦੂਜੇ ਨੂੰ ਕਾਫੀ ਮੈਸੇਜ ਵੀ ਕੀਤੇ, ਇਸ ਵਿਚੋਂ ਇੱਕ ਮੈਸੇਜ ਵਿਚ ਅੰਜਲੀ ਨੇ ਗਲਤ ਭਾਸ਼ਾ ਦਾ ਇਸਤੇਮਾਲ ਕੀਤਾ।  ਜਿਸ ਤੋਂ ਬਾਅਦ ਜ਼ਰੀਨ ਖਾਨ ਨੇ ਉਸ ਦੇ ਖ਼ਿਲਾਫ਼ ਪੁਲਿਸ ਵਿਚ ਐਫਆਈਆਰ ਦਰਜ ਕਰਵਾਈ।
ਪੁਲਿਸ ਸਟੇਸ਼ਨ ਵਿਚ ਜ਼ਰੀਨ ਖਾਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਅਪਣੀ ਮੈਨੇਜਰ ਨੂੰ ਬਹੁਤ ਵਾਰ ਇਹ ਸਮਝਾਇਆ ਕਿ ਉਨ੍ਹਾਂ ਦੇ ਕੋਲ ਫਿਲਹਾਲ ਕੋਈ ਖ਼ਾਸ ਪ੍ਰੋਜੈਕਟ ਨਹੀਂ ਹੈ, ਇਸ ਲਈ ਉਨ੍ਹਾਂ ਰੁਪਏ ਵਾਪਸ ਕਰਨ ਵਿਚ ਦੇਰੀ ਹੋ ਰਹੀ ਹੈ।  ਚੰਗਾ ਪ੍ਰੋਜੈਕਟ ਆਉਂਦੇ ਹੀ ਉਹ ਉਸ ਦੇ ਰੁਪਏ ਵਾਪਸ ਕਰ ਦੇਵੇਗੀ।  ਫਿਲਹਾਲ ਪੁਲਿਸ ਨੇ ਧਾਰਾ 509 ਤਹਿਤ ਮਾਮਲਾ ਦਰਜ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਜ਼ਰੀਨ ਖਾਨ ਨੇ ਸਾਲ 2010 ਵਿਚ ਸਲਮਾਨ ਖਾਨ ਦੀ ਫਿਲਮ ਵੀਰ ਰਾਹੀਂ ਬਾਲੀਵੁਡ ਵਿਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ਹਾਊਸਫੁੱਲ 2 ਅਤੇ ਹੇਟ ਸਟੋਰੀ  3 ਵਿਚ ਨਜ਼ਰ ਆਈ।

ਹੋਰ ਖਬਰਾਂ »