ਚੰਡੀਗੜ੍ਹ, 7 ਦਸੰਬਰ, (ਹ.ਬ.) : ਸਬਜ਼ੀਆਂ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ। ਇਹ ਤਾਂ ਸਾਰੇ ਜਾਣਦੇ ਹੀ ਹਨ ਲੇਕਿਨ ਕੁਝ ਸਬਜ਼ੀਆਂ ਦੇ ਛਿਲਕੇ ਵੀ ਸਿਹਤ ਨੂੰ ਲਾਭ ਪਹੁੰਚਾਉਂਦੇ ਹਨ। ਇਹ ਦਰਅਸਲ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਹੈ। ਇਸੇ ਕਾਰਨ ਉਹ ਸਬਜ਼ੀਆਂ ਦੇ ਛਿਲਕਿਆਂ ਨੂੰ ਕੂੜਾ ਸਮਝ ਕੇ ਸੁੱਟ ਦਿੰਦੇ ਹਨ। ਆਪ ਨੂੰ ਦੱਸ ਦੇਈਏ ਕਿ ਕੁਝ ਸਬਜ਼ੀਆਂ ਨੂੰ ਜੇਕਰ ਛਿਲਕੇ ਸਮੇਤ ਖਾਧਾ ਜਾਵੇ ਤਾਂ ਇਸ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ, ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿਹੜੀ ਸਬਜ਼ੀਆਂ ਦੇ ਛਿਲਕੇ ਹੁੰਦੇ ਹਨ ਫਾਇਦੇਮੰਦ।
ਜ਼ਿਅਦਾਤਰ ਘਰਾਂ ਵਿਚ ਆਲੂ ਦੇ ਛਿਲਕਿਆਂ ਨੂੰ ਕਚਰਾ ਸਮਝ ਕੇ ਸੁੱਟ ਦਿੱਤਾ ਜਾਂਦਾ ਹੈ, ਆਪ ਨੂੰ ਦੱਸ ਦੇਈਏ ਕਿ ਆਲੂ ਦੇ ਛਿਲਕਿਆਂ ਵਿਚ ਪਾਇਆ ਜਾਣ ਵਾਲਾ ਫਾਈਬਰ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਲੂ ਦੇ ਛਿਲਕੇ ਖਾਣ ਨਾਲ  ਕਬਜ਼ ਦੇ ਨਾਲ ਦਿਲ ਦਾ ਰੋਗ ਵੀ ਦੂਰ ਹੁੰਦਾ ਹੈ।
ਮਟਰ ਦੇ ਛਿਲਕੇ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ, ਇਨ੍ਹਾਂ ਖਾਣ ਨਾਲ ਪੇਟ ਦੀ ਕਬਜ਼ ਦੂਰ ਹੁੰਦੀ ਹੈ। ਸ਼ਲਗਮ ਦੇ ਛਿਲਕੇ ਖਾਣ ਨਾਲ ਪੇਟ ਦੀ ਬਿਮਾਰੀਆਂ ਦੂਰ ਹੁੰਦੀਆਂ ਹਨ, ਜਿਹੜੇ ਲੋਕਾਂ ਨੂੰ ਬਵਾਸੀਰ ਹੈ, ਉਨ੍ਹਾਂ ਵੀ ਸ਼ਲਗਮ ਦੇ ਛਿਲਕੇ ਖਾਣ ਨਾਲ ਫਾਇਦਾ ਹੁੰਦਾ ਹੈ।  ਖੀਰਾ ਸਿਹਤ ਦੇ ਲਈ ਬਹੁਤ ਹੀ ਫਾਇਦਮੰਦ ਹੁੰਦਾ ਹੈ। ਜੇਕਰ ਇਸ ਨੂੰ ਛਿਲਕੇ ਸਮੇਤ ਖਾਧਾ ਜਾਵੇ ਤਾਂ ਇਹ ਹੋਰ ਵੀ ਜ਼ਿਆਦਾ ਸਿਹਤ ਲਈ ਲਾਭਕਾਰੀ ਹੈ। 

ਹੋਰ ਖਬਰਾਂ »