ਨਵੀਂ ਦਿੱਲੀ, 7 ਦਸੰਬਰ, (ਹ.ਬ.) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਹਰਮਨ ਪਿਆਰੇ ਨੇਤਾ ਹਨ। ਵਿਦੇਸ਼ਾਂ ਵਿਚ ਵੀ ਪ੍ਰਧਾਨ ਮੰਤਰੀ ਮੋਦੀ ਦੇ ਚਾਹੁਣ ਵਾਲਿਆਂ ਦੀ ਕਮੀ ਨਹੀਂ ਹੈ। ਉਹ ਜਿਸ ਕਿਸੇ ਦੇਸ਼ ਦੇ ਦੌਰੇ 'ਤੇ ਜਾਂਦੇ ਹਨ, ਉਥੇ ਮੋਦੀ, ਮੋਦੀ ਦੇ ਨਾਅਰੇ ਗੂੰਜਣ ਲੱਗਦੇ ਹਨ। ਇਹੀ ਕਾਰਨ ਹੈ ਕਿ ਸੋਸ਼ਲ ਮੀਡੀਆ 'ਤੇ ਵੀ ਪ੍ਰਧਾਨ ਮੰਤਰੀ ਮੋਦੀ ਦੇ ਕਾਫੀ ਚਾਹੁਣ ਵਾਲੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗਰਾਮ 'ਤੇ ਫਾਲੋਅਰਸ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੂੰ ਵੀ ਕਾਫੀ ਪਿੱਛੇ ਛੱਡ ਦਿੱਤਾ ਹੈ।
ਪ੍ਰਧਾਨ ਮੰਤਰੀ ਮੋਦੀ  ਦੇ Îਇੰਸਟਾਗਰਾਮ 'ਤੇ ਇੱਕ ਕਰੋੜ 48 ਲੱਖ ਫਾਲੋਅਰਸ ਦੇ ਨਾਲ ਵਿਸ਼ਵ ਦੇ ਸਭ ਤੋਂ ਹਰਮਨ ਪਿਆਰੇ ਨੇਤਾ ਬਣ ਗਏ ਹਨ। ਆਨਲਾਈਨ ਪਲੇਟਫਾਰਮ ਡਿਪਲੋਮੇਸੀ ਦੁਆਰਾ ਜਾਰੀ ਸੂਚੀ ਦੇ ਮੁਤਾਬਕ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ 1 ਕਰੋੜ 20 ਲੱਖ ਫਾਲੋਅਰਸ ਦੇ ਨਾਲ ਮੋਦੀ ਤੋਂ ਬਾਅਦ ਦੂਜੇ ਨੰਬਰ 'ਤੇ ਅਤੇ ਇੱਕ ਕਰੋੜ ਫਾਲੋਅਰਸ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਤੀਜੇ ਨੰਬਰ 'ਤੇ ਹਨ।
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਪਤਨੀ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਨਾਲ ਮੋਦੀ ਦੀ ਤਸਵੀਰ ਕਿਸੇ ਨੇਤਾ ਦੁਆਰਾ ਪੋਸਟ ਕੀਤੀ ਗਈ ਦੁਨੀਆ ਦੀ ਸਭ ਤੋਂ ਪਸੰਦੀਦਾ ਤਸਵੀਰ ਬਣ ਗਈ ਹੈ। ਇਸ ਫ਼ੋਟੋ ਨੂੰ 18,34,707 ਲਾਈਕ ਮਿਲੇ ਹਨ। ਵਿਸ਼ਵ ਆਰਥਿਕ ਮੰਚ 2018 ਤੋਂ ਪਹਿਲਾਂ ਬਰਫ਼ੀਲੇ ਦਾਵੋਸ ਵਿਚ ਬਸ ਸਟਾਪ 'ਤੇ ਖੜ੍ਹੇ ਮੋਦੀ ਦੀ ਤਸਵੀਰ ਨੂੰ 16,35,978 ਲੋਕਾਂ ਨੇ ਪਸੰਦ ਕੀਤਾ ਅਤੇ ਇਹ ਵਿਸ਼ਵ ਦੀ ਦੂਜੀ ਸਭ ਤੋਂ ਪਸੰਦੀਦਾ ਤਸਵੀਰ ਬਣ ਗਈ। 
ਮੋਦੀ ਟਵਿਟਰ ਅਤੇ ਫੇਸਬੁੱਕ 'ਤੇ ਵੀ ਬਹੁਤ ਸਰਗਰਮ ਹਨ। ਟਵਿਟਰ 'ਤੇ 4 ਕਰੋੜ 30 ਲੱਖ ਫਾਲੋਅਰਸ ਅਤੇ ਫੇਸਬੁੱਕ 'ਤੇ 4 ਕਰੋੜ ਤੋਂ ਜ਼ਿਆਦਾ ਲਾਈਕਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਰਗਰਮ ਵਿਸ਼ਵ ਦੇ ਸਭ ਤੋਂ ਮਸ਼ਹੂਰ ਨੇਤਾਵਾਂ ਵਿਚ ਸ਼ਾਮਲ ਹਨ। 

ਹੋਰ ਖਬਰਾਂ »