ਨਵੀਂ ਦਿੱਲੀ, 7 ਦਸੰਬਰ, (ਹ.ਬ.) : ਭਾਰਤ ਹੁਣ ਈਰਾਨ ਤੋਂ ਕੱਚਾ ਤੇਲ ਖਰੀਦਣ ਦੇ ਲਈ ਅਪਣੇ ਵਿਦੇਸ਼ੀ ਕਰੰਸੀ ਭੰਡਾਰ ਤੋਂ ਡਾਲਰ ਕੱਢਣ ਦੀ ਬਜਾਏ ਰੁਪਇਆ ਆਧਾਰਤ ਭੁਗਤਾਨ ਤੰਤਰ ਦੀ ਵਰਤੋਂ ਕਰੇਗਾ। ਦੋਵੇਂ ਦੇਸ਼ਾਂ ਦੇ ਵਿਚ ਇਸ ਨੂੰ ਲੈ ਕੇ ਹੋਈ ਚਰਚਾ ਨਾਲ ਜੁੜੇ ਪੈਟਰੋਲੀਅਮ ਉਦਯੋਗ ਦੇ ਇੱਕ ਸੂਤਰ ਨੇ ਦੱਸਿਆ ਕਿ ਨਵੀਂ ਦਿੱਲੀ ਇਸ ਭੁਗਤਾਨ ਵਿਚੋਂ ਕਰੀਬ  50 ਫ਼ੀਸਦੀ ਰੁਪਏ ਦੇ ਬਦਲੇ ਤਹਿਰਾਨ ਨੂੰ ਜ਼ਰੂਰੀ ਚੀਜ਼ਾਂ ਦਾ ਨਿਰਯਾਤ ਕਰੇਗਾ। ਤੇਲ ਦੇ ਬਦਲੇ ਰੁਪਏ ਵਿਚ ਭੁਗਤਾਨ ਲੈਣ 'ਤੇ ਸਹਿਮਤੀ ਜਤਾਉਣ ਵਾਲਾ ਈਰਾਨ ਦੂਜਾ ਦੇਸ਼ ਬਣ ਗਿਆ ਹੈ। ਦੋ ਦਿਨ ਪਹਿਲਾਂ ਸੰਯੁਕਤ ਅਰਬ ਅਮੀਰਾਤ ਦੇ ਨਾਲ ਵੀ ਭਾਰਤ ਰੁਪਏ ਵਿਚ ਭੁਗਤਾਨ ਲੈਣ ਦੇ ਸਹਿਮਤੀ ਪੱਤਰ 'ਤੇ ਦਸਤਖਤ ਕਰ ਚੁੱਕਾ ਹੈ। 
ਸੂਤਰ ਦਾ ਕਹਿਣਾ ਹੈ ਕਿ ਦੋਵੇ ਦੇਸ਼ਾਂ ਦੇ ਵਿਚ 2 ਨਵੰਬਰ ਨੂੰ ਇਸ ਨਾਲ ਸਬੰਧਤ ਐਮਓਯੂ 'ਤੇ ਦਸਤਖਤ ਕੀਤੇ ਗਏ। ਇਹ ਸਹਿਮਤੀ ਤਦ ਬਣੀ, ਜਦ ਅਮਰੀਕਾ ਨੇ ਭਾਰਤ ਸਮੇਤ 7 ਦੇਸ਼ਾਂ ਨੂੰ ਈਰਾਨ 'ਤੇ ਪਾਬੰਦੀ ਦੇ ਬਾਵਜੂਦ ਤੇਲ ਖਰੀਦਣ ਦੀ ਆਗਿਆ ਦੇ ਦਿੱਤੀ। ਭਾਰਤੀ ਰਿਫਾਇਨਰੀਆਂ ਤੇਲ ਦੇ ਬਦਲੇ ਰੁਪਏ ਵਿਚ ਕੀਤੇ ਜਾਣ ਵਾਲੇ ਭੁਗਤਾਨ ਨੂੰ ਨੈਸ਼ਨਲ ਈਰਾਨੀ ਆਇਲ ਕੰਪਨੀ ਦੇ ਯੂਕੇ ਬੈਂਕ ਵਿਚ ਮੌਜੂਦ ਖਾਤੇ ਵਿਚ ਜਮ੍ਹਾ ਕਰਾਉਣਗੇ। ਯੂਕੋ ਵਲੋਂ ਅਗਲੇ ਦਸ ਦਿਨ ਵਿਚ ਇਸ ਪੂਰੇ ਭੁਗਤਾਨ ਤੰਤਰ ਨੂੰ ਜਨਤਕ ਕੀਤੇ ਜਾਣ ਦੀ ਸੰਭਾਵਨਾ ਹੈ। ਅਮਰੀਕੀ ਪਾਬੰਦੀ ਮੁਤਾਬਕ, ਭਾਰਤ ਵਲੋਂ ਈਰਾਨ ਨੂੰ ਖੇਤੀ ਉਤਪਾਦ, ਖੁਰਾਕੀ ਪਦਾਰਥ, ਦਵਾਈਆਂ ਅਤੇ ਮੈਡੀਕਲ ਉਪਕਣ ਹੀ ਨਿਰਯਾਤ ਕਰ ਸਕਦਾ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.