ਨਿਊਯਾਰਕ, 7 ਦਸੰਬਰ, (ਹ.ਬ.) : ਸੀਐਨਐਨ ਕੋਲ ਬੰਬ ਦੀ ਧਮਕੀ ਵਾਲਾ ਫੋਨ ਆਇਆ। ਜਿਸ ਤੋਂ ਬਾਅਦ ਦਫ਼ਤਰ ਨੂੰ ਖਾਲੀ ਕਰਵਾ ਲਿਆ ਗਿਆ। ਹਾਲਾਂਕਿ 40 ਮਿੰਟ ਬਾਅਦ ਹੀ ਨੈਟਵਰਕ ਮੁੜ ਆਨ ਏਅਰ ਆ ਗਿਆ। ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਸਿਰਫ Îਇੱਕ ਅਫ਼ਵਾਹ ਸੀ। 11 ਵਜੇ ਤੋਂ ਬਾਅਦ ਸੀਐਨਐਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਸੁਰੱਖਿਅਤ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਭ ਕੁਝ ਠੀਕ ਠਾਕ ਹੈ। ਬੰਬ ਧਮਕੀ ਦੀ ਜਾਣਕਾਰੀ ਟਵਿਟਰ 'ਤੇ ਸੀਐਨਐਨ ਦੇ ਐਂਕਰ ਬਰਾਇਨ ਸਟੇਲਟਰ ਨੇ ਦਿੱਤੀ। ਉਨ੍ਹਾਂ ਨੇ ਲਿਖਿਆ, ਨਿਊਯਾਰਕ ਪੁਲਿਸ ਵਿਭਾਗ ਸੀਐਨਐਨ ਦੇ ਨਿਊਯਾਰਕ ਦੇ ਕੋਲੰਬਸ ਸਰਕਸ 'ਤੇ ਸਥਿਤ ਦਫ਼ਤਰ ਵਿਚ ਬੰਬ ਹੋਣ ਦੀ ਧਮਕੀ ਦੀ ਜਾਂਚ ਕਰ ਰਿਹਾ ਹੈ। ਧਮਕੀ ਦੇ ਕਾਰਨ ਦਫ਼ਤਰ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇਸੇ ਪ੍ਰੇਸ਼ਾਨੀ ਦੇ ਕਾਰਨ ਫਿਲਹਾਲ ਸੀਐਨਐਨ ਰਿਕਾਰਡਡ  ਪ੍ਰੋਗਰਾਮ ਚਲਾ ਰਿਹਾ ਹੈ। 
59ਵੀਂ ਸਟਰੀਟ ਅਤੇ ਮੈਨਹਟਨ ਦੇ ਸੈਂਟਰਲ ਪਾਰਕ ਦੇ ਮਿਡਟਾਊਨ ਦੇ ਖੇਤਰ ਵਿਚ ਵਾਹਨਾਂ ਅਤੇ ਪੈਦਲ ਯਾਤਰੀਆਂ ਦੇ ਲਈ ਬੰਦ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਬੰਬ ਰੋਕੂ ਦਸਤੇ ਨੂੰ ਮੌਕੇ 'ਤੇ ਬੁਲਾਇਆ। ਇਹ ਘਟਨਾ ਉਸ ਸਮੇਂ ਵਾਪਰੀ ਜਦ ਸੀਐਨਐਨ ਦੇ ਡਾਲ ਲੇਮਨ ਆਨ ਏਅਰ ਸਨ। 
ਲੇਮਨ ਨੇ ਕਿਹਾ ਕਿ ਫੋਨ ਦੱਖਣ ਤੋਂ ਆਇਆ ਸੀ ਅਤੇ ਉਸ ਵਿਚ ਕਿਹਾ ਗਿਆ ਸੀ ਕਿ ਇਮਾਰਤ ਵਿਚ ਘੱਟ ਤੋਂ ਘੱਟ ਪੰਜ ਬੰਬ ਮੌਜੂਦ ਹਨ। ਜਿਸ ਦੇ ਤੁਰੰਤ ਬਾਅਦ ਲੋਕਾਂ ਨੂੰ ਬਾਹਰ ਕੱਢਿਆ ਗਿਆ। ਨੈਟਵਰਕ ਦਾ ਕਹਿਣਾ ਹੈ ਕਿ ਇਸੇ ਤਰ੍ਹਾਂ ਅਕਤੂਬਰ ਵਿਚ ਵੀ ਦਫ਼ਤਰ ਨੂੰ ਖਾਲੀ ਕਰਵਾਇਆ ਗਿਆ ਸੀ ਜਦ ਉਥੋਂ ਵਿਸਫੋਟਕ ਉਪਕਰਣ ਬਰਾਮਦ ਹੋਇਆ ਸੀ।

ਹੋਰ ਖਬਰਾਂ »