ਨਵੀਂ ਦਿੱਲੀ, 7 ਦਸੰਬਰ, (ਹ.ਬ.) : ਕਦੇ ਫੋਰਟਿਸ ਨੂੰ ਨਵੀਂ ਉਚਾਈ 'ਤੇ ਲੈ ਜਾਣ ਵਾਲੇ ਸਿੰਘ ਭਰਾ ਮਲਵਿੰਦਰ ਤੇ ਸ਼ਿਵਿੰਦਰ ਸਿੰਘ ਅੱਜ ਇੱਕ ਦੂਜੇ ਨੂੰ ਦੇਖਣਾ ਤੱਕ ਨਹੀਂ ਚਾਹੁੰਦੇ। ਦੋਵਾਂ ਦੇ ਵਿਚ ਦਾ ਝਗੜਾ ਮਾਰਕੁੱਟ ਤੱਕ ਜਾ ਪੁੱਜਿਆ ਹੈ। ਕੰਪਨੀ ਦੇ ਸਾਬਕਾ ਸੀਐਮਡੀ  ਮਲਵਿੰਦਰ ਸਿੰਘ ਨੇ ਛੋਟੇ ਭਰਾ ਸ਼ਿਵਿੰਦਰ ਸਿੰਘ 'ਤੇ ਦੋਸ਼ ਲਗਾਏ ਹਨ। ਉਨ੍ਹਾਂ ਨੇ ਬੁਧਵਾਰ ਨੂੰ ਉਨ੍ਹਾਂ 'ਤੇ ਹਮਲਾ ਕੀਤਾ। ਹਾਲਾਂਕਿ ਸ਼ਿਵਿੰਦਰ ਨੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਮਲਵਿੰਦਰ 'ਤੇ ਹੀ ਮਾਰਕੁੱਟ ਦਾ ਦੋਸ਼ ਲਗਾਇਆ ਹੈ। ਮਲਵਿੰਦਰ ਨੇ ਵੱਟਸਟੈਪ ਗਰੁੱਪ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਜ਼ਖ਼ਮੀ ਨਜ਼ਰ ਆ ਰਹੇ ਹਨ। 
ਸ਼ਿਵਿੰਦਰ ਨੇ Îਇੱਕ ਵੀਡੀਓ ਵੀ ਪੋਸਟ ਕੀਤੀ ਜਿਸ ਵਿਚ ਉਨ੍ਹਾਂ ਨੇ ਕਿਹਾ, ਅੱਜ 5 ਦਸੰਬਰ, 2018 ਨੂੰ ਸ਼ਾਮ ਛੇ ਵਜੇ ਤੋਂ ਬਾਅਦ ਮੇਰੇ ਛੋਟੇ ਭਰਾ ਸ਼ਿਵਿੰਦਰ ਮੋਹਨ ਸਿੰਘ ਨੇ 55 ਹਨੂਮਾਨ ਰੋਡ 'ਤੇ ਮੇਰੇ ਨਾਲ ਦੁਰਵਿਵਹਾਰ ਕੀਤਾ ਅਤੇ ਧਮਕੀ ਦਿੱਤੀ। ਉਨ੍ਹਾਂ ਨੇ ਮੇਰੇ  'ਤੇ ਹੱਥ ਵੀ ਚੁੱਕਿਆ, ਮੈਨੂੰ ਸੱਟ ਲੱਗੀ, ਮੇਰੀ ਕਮੀਜ ਦਾ ਇੱਕ ਬਟਨ ਟੁੱਟ ਗਿਆ। ਉਹ ਤਦ ਤੱਕ ਮੇਰੇ ਨਾਲ ਉਲਝਦੇ ਰਹੇ ਜਦ ਤੱਕ ਲੋਕਾਂ ਨੇ ਮੇਰੇ ਤੋਂ ਅਲੱਗ ਨਹੀਂ ਕੀਤਾ। 

ਹੋਰ ਖਬਰਾਂ »