ਵਾਸ਼ਿੰਗਟਨ, 8 ਦਸੰਬਰ, (ਹ.ਬ.) : ਅਮਰੀਕਾ ਦੀ ਇੱਕ ਹੋਰ ਅਦਾਲਤ ਨੇ ਰਾਸ਼ਟਰਪਤੀ ਟਰੰਪ ਦੇ ਉਸ ਆਦੇਸ਼ 'ਤੇ ਰੋਕ ਲਗਾ ਦਿੱਤੀ ਹੈ ਜਿਸ ਵਿਚ ਗੈਰ ਕਾਨੂੰਨੀ ਤੌਰ 'ਤੇ ਦਾਖ਼ਲ ਹੋਣ ਵਾਲੇ ਪਰਵਾਸੀਆਂ ਨੂੰ ਪਨਾਹ ਦੇਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਜਦ ਕਿ ਇੱਕ ਕੋਰਟ ਵਿਚ ਇਹ ਮਾਮਲਾ ਅਜੇ ਚਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਮੈਕਸਿਕੋ ਤੋਂ ਗੈਰ ਕਾਨੂੰਨੀ ਤੌਰ 'ਤੇ ਪਰਵਾਸੀ ਅਮਰੀਕਾ ਵਿਚ ਦਾਖ਼ਲ ਹੋ ਰਹੇ ਹਨ। ਅਮਰੀਕਾ ਦੀ ਸਰਕਟ ਕੋਰਟ ਆਫ਼ ਅਪੀਲਸ ਨੇ 2-1 ਦੇ ਫ਼ੈਸਲੇ ਵਿਚ ਕਿਹਾ ਕਿ ਜੋ ਪਾਬੰਦੀ ਲਗਾਈ ਗਈ ਹੈ ਉਹ ਵਰਤਮਾਨ ਅਮਰੀਕੀ ਕਾਨੂੰਨ ਦੇ ਤਹਿਤ ਮਾਨਤਾ ਪ੍ਰਾਪਤ ਨਹੀਂ ਹੈ। 
ਅਮਰੀਕਾ ਦੇ ਡਿਪਾਰਟਮੈਂਟ ਆਫ਼ ਜਸਟਿਸ ਦੇ ਬੁਲਾਰੇ ਸਟੀਵਨ ਸਟੈਫੋਰਡ ਨੇ ਇਸ 'ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਲੇਕਿਨ ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਪਰਵਾਸੀ ਤੰਤਰ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਡਿਪਾਰਟਮੈਂਟ ਨੇ ਹਾਲਾਂਕਿ ਇਸ ਗੱਲ ਦਾ ਭਰੋਸਾ ਵੀ ਦਿਵਾਇਆ ਕਿ ਡਿਪਾਰਟਮੈਂਟ ਵਲੋਂ ਕੋਰਟ ਦੇ ਆਦੇਸ਼ ਦੀ ਰੱÎਖਿਆ ਕੀਤੀ ਜਾਵੇਗੀ। ਨਾਲ ਹੀ ਪੱਛਮੀ ਬਾਰਡਰ 'ਤੇ ਮੌਜੂਦ ਸੰਕਟ ਨਾਲ Îਨਿਪਟਣ ਦੇ ਲਈ ਅਥਾਰਿਟੀ ਨੂੰ ਸਹੀ ਕਦਮ ਚੁੱਕਣ ਦੇ ਲਈ ਵੀ ਕਿਹਾ ਜਾਵੇਗਾ। 9 ਨਵੰਬਰ ਨੂੰ ਰਾਸ਼ਟਰਪਤੀ ਟਰੰਪ ਨੇ ਅਮਰੀਕਾ-ਮੈਕਸਿਕੋ ਬਾਰਡਰ ਪਾਰ ਕਰਨ 'ਤੇ ਪਾਬੰਦੀ ਲਗਾ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਜੋ ਵੀ ਅਧਿਕਾਰਕ ਪੋਰਟ ਅਤੇ ਬਾਰਡਰ ਦੇ ਜ਼ਰੀਏ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰੇਗਾ ਉਸ ਨੂੰ ਬੈਨ ਕਰ ਦਿੱਤਾ ਜਾਵੇਗਾ। ਟਰੰਪ ਨੇ ਇਸ ਦੇ ਨਾਲ ਹੀ ਦਾਖ਼ਲ ਹੋਣ ਵਾਲੇ ਲੋਕਾਂ 'ਤੇ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ। 

ਹੋਰ ਖਬਰਾਂ »

ਹਮਦਰਦ ਟੀ.ਵੀ.