ਬੀਜਿੰਗ, 10 ਦਸੰਬਰ, (ਹ.ਬ.) : ਚੀਨ ਦੇ ਸਾਨਿਆ ਸ਼ਹਿਰ ਵਿਚ ਹੋਏ ਸ਼ਾਨਦਾਰ ਸਮਾਗਮ ਦੌਰਾਨ ਮੈਕਸੀਕੋ ਦੀ ਵਨੇਸਾ ਪਾਂਸ ਡੀ ਲਿਓਨ ਨੇ ਮਿਸ ਵਰਲਡ 2018 ਦਾ ਖਿਤਾਬ ਅਪਣੇ ਨਾਂ ਕਰ ਲਿਆ। ਇਸ ਮੁਕਾਬਲੇ ਵਿਚ ਫਸਟ ਰਨਰਅਪ ਮਿਸ ਥਾਈਲੈਂਡ ਨਿਕੋਲੀਨ ਲਿਮਸਨੁਕਾਨ ਰਹੀ। ਸਿਖਰ 30 ਤੱਕ ਪਹੁੰਚਣ ਵਾਲੀ ਭਾਰਤ ਦੀ ਅਨੁਕ੍ਰਿਤੀ ਸਿਖਰ 12 ਵਿਚ ਥਾਂ ਨਹੀਂ ਬਣਾ ਸਕੀ। ਇਸ ਤੋਂ ਪਹਿਲਾਂ ਚੁਣੀਆਂ ਗਈਆਂ ਸਿਖਰ 12 ਖੂਬਸੂਰਤ ਕੁੜੀਆਂ ਵਿਚ ਮਿਸ ਨੇਪਾਲ ਸ਼ਰੰਖਲਾ ਖਤਿਵਦਾ ਦਾ ਪੁੱਜਣਾ ਵੱਡੀ ਗੱਲ ਰਹੀ। ਇਸ ਤੋਂ ਪਹਿਲਾਂ ਭਾਰਤ ਦੇ ਇਸ ਗੁਆਂਢੀ ਮੁਲਕ ਦੀ ਕੋਈ ਸੁੰਦਰੀ ਇੱਥੇ ਤੱਕ ਨਹੀਂ ਪਹੁੰਚ ਸਕੀ ਸੀ। ਮਿਸ ਵਰਲਡ 2018 ਦੀ ਸਿਖਰ 30 ਕੁੜੀਆਂ ਵਿਚ ਭਾਰਤ, ਚਿਲੀ, ਫਰਾਂਸ, ਬੰਗਲਾਦੇਸ਼, ਜਾਪਾਨ, ਮਲੇਸ਼ੀਆ, ਮਾਰੀਸ਼ਸ਼, ਮੈਕਸੀਕੋ, ਨੇਪਾਲ, ਨਿਊਜ਼ੀਲੈਂਡ, ਸਿੰਗਾਪੁਰ, ਥਾਈਲੈਂਡ, ਯੁਗਾਂਡਾ, ਅਮਰੀਕਾ, ਵੈਨੇਜ਼ੁਏਲਾ ਅਤੇ ਵਿਅਤਨਾਮ ਦੀਆਂ ਸੁੰਦਰੀਆਂ ਨੇ ਅਪਣੀ ਥਾਂ ਬਣਾਈ ਹੈ। ਮਿਸ ਤਾਮਿਲਨਾਡੂ ਦੀ ਰਹਿਣ ਵਾਲੀ ਹੈ।  ਅਨੁਕ੍ਰਿਤੀ ਨੇ ਫਰੈਂਚ ਭਾਸ਼ਾ ਵਿਚ ਬੀ.ਏ. ਦੀ ਪੜ੍ਹਾਈ ਕੀਤੀ ਹੋਈ ਹੈ।  ਉਸ ਨੂੰ ਮੋਟਰ ਸਾਈਕਲ ਚਲਾਉਣਾ ਵੀ ਪਸੰਦ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ