ਵਾਸ਼ਿੰਗਟਨ, 10 ਦਸੰਬਰ, (ਹ.ਬ.) : ਅਮਰੀਕਾ ਦੇ ਨਿਆ ਵਿਭਾਗ ਨੇ ਪਹਿਲੀ ਵਾਰ ਕਿਸੇ ਸੰਘੀ ਅਪਰਾਧ ਨਾਲ ਰਾਸ਼ਟਰਪਤੀ ਟਰੰਪ ਦਾ ਨਾਂ ਜੋੜਿਆ ਹੈ। ਨਿਆ ਵਿਭਾਗ ਨੇ ਕਿਹਾ ਕਿ ਟਰੰਪ ਨੇ ਦੋ ਮਹਿਲਾਵਾਂ ਨੂੰ ਚੁੱਪ ਰਹਿਣ ਲਈ  ਨਾਜਾਇਜ਼ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ ਸੀ। 
ਪੋਰਨ ਅਭਿਨੇਤਰੀ  ਸਟੌਰਮੀ ਡੈਨੀਅਲਸ ਅਤੇ ਸਾਬਕਾ ਪਲੇਅਬੁਆਏ ਮਾਡਲ ਕੈਰੇਨ ਨੇ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਟੰਰਪ 'ਤੇ ਅਪਣੇ ਨਾਲ ਬਿਹਤਰ ਸਬੰਧ ਰੱਖਣ ਦਾ ਦਾਅਵਾ ਕੀਤਾ ਸੀ ਅਤੇ ਇਸ ਤੋਂ ਬਾਅਦ ਹੀ ਉਨ੍ਹਾਂ ਇਹ ਭੁਗਤਾਨ ਕੀਤਾ ਗਿਆ। ਸਟੌਰਮੀ ਨੂੰ ਕਰੀਬ 1.3 ਲੱਖ ਡਾਲਰ ਅਤੇ ਕੈਰੇਨ ਨੂੰ ਕਰੀਬ 1.5 ਲੱਖ ਡਾਲਰ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਸੀ। 
ਅਦਾਲਤ ਵਿਚ ਦਾਖ਼ਲ ਕੀਤੇ ਕਾਗਜ਼ਾਂ ਵਿਚ ਕਿਹਾ ਹੈ ਕਿ ਟਰੰਪ ਦੇ ਸਾਬਕਾ ਵਕੀਲ ਅਤੇ ਇਸ ਮਾਮਲੇ ਵਿਚ ਵਿਚੋਲੇ ਮਾਈਕਲ ਕੋਹੇਨ ਨੇ ਟਰੰਪ ਦੇ Îਨਿਰਦੇਸ਼ਾਂ 'ਤੇ 2016 ਵਿਚ ਚੋਣ ਮੁਹਿੰਮ ਦੇ ਤੇਜ਼ੀ ਫੜਨ ਦੌਰਾਨ ਇਸ ਗੁਪਤ ਭੁਗਤਾਨ ਦਾ ਪ੍ਰਬੰਧ ਕੀਤਾ ਸੀ। ਦੱਸ ਦੇਈਏ ਕਿ ਕੋਹੇਨ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਟਰੰਪ ਵੀ ਇਸ ਮੂੰਹ ਬੰਦ ਕਰਨ ਵਾਲੀ ਯੋਜਨਾ ਵਿਚ ਸ਼ਾਮਲ ਸੀ, ਲੇਕਿਨ ਕੋਹੇਨ ਨੂੰ ਸਜ਼ਾ ਐਲਾਨ ਹੋਣ ਤੋਂ ਪਹਿਲਾਂ ਅਦਾਲਤ ਵਿਚ ਦਾਖ਼ਲ ਕਾਗਜ਼ਾਂ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਵਕੀਲ ਵੀ  ਉਸ ਦੇ ਦਾਅਵੇ 'ਤੇ  ਯਕੀਨ ਕਰ ਰਹੇ ਹਨ।
ਕਾਗਜ਼ਾਂ ਵਿਚ ਰਾਸ਼ਟਰਪਤੀ 'ਤੇ ਅਪਰਾਧ ਕਰਨ ਦਾ ਦੋਸ਼  ਅੱਧਵਾਟੇ ਛੱਡ ਦਿੱਤਾ ਗਿਆ। ਕਿਉਂਕਿ ਰਾਸ਼ਟਰਪਤੀ ਦੇ ਅਹੁਦੇ 'ਤੇ ਰਹਿੰਦੇ ਹੋਏ ਉਨ੍ਰਾਂ 'ਤੇ ਮੁਕੱਦਮਾ ਚਲਾਇਆ ਜਾ ਸਕਦਾ ਹੇ ਜਾਂ ਨਹੀਂ, ਇਹ ਕਾਨੂੰਨੀ ਵਿਵਾਦ ਦਾ ਮਸਲਾ ਬਣਿਆ ਹੋਇਆ। ਲੇਕਿਨ ਸ਼ੁੱਕਰਵਾਰ ਨੂੰ ਦਾਖ਼ਲ ਕਾਗਜ਼ਾਂ ਤੋਂ ਇਹ ਸਪਸ਼ਟ ਹੈ ਕਿ ਵਕੀਲ ਇਸ 'ਤੇ ਯਕੀਨ ਕਰਦੇ ਹਨ ਕਿ ਕੋਹੇਨ ਨੇ ਅਪਰਾਧ ਕੀਤਾ ਹੈ ਅਤੇ ਟੰਰਪ ਇਸ ਵਿਚ ਸਿੱਧੇ ਤੌਰ 'ਤੇ ਸ਼ਾਮਲ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ