ਸੂਡਾਨ, 10 ਦਸੰਬਰ, (ਹ.ਬ.) : ਅਫ਼ਰੀਕੀ ਦੇਸ਼ ਸੂਡਾਨ ਵਿਚ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ। ਇਸ ਵਿਚ ਸਵਾਰ ਸੂਡਾਨ ਦੇ  ਪੂਰਵੀ ਸੂਬੇ ਅਲ-ਕਾਦਰਿਫ ਦੇ ਗਵਰਨਰ ਸਮੇਤ ਪੰਜ ਸੀਨੀਅਰ ਅਧਿਕਾਰੀਆਂ ਅਤੇ ਮੰਤਰੀਆਂ ਦੀ ਮੌਤ ਹੋ ਗਈ। ਪ੍ਰਤੱਖਦਰਸ਼ੀਆਂ ਮੁਤਾਬਕ, ਹੈਲੀਕਾਪਟਰ ਜ਼ਮੀਨ 'ਤੇ ਉਤਰਦੇ ਸਮੇਂ ਇੱਕ ਟਾਵਰ ਨਾਲ ਟਕਰਾ ਗਿਆ ਅਤੇ ਉਸ ਵਿਚ ਅੱਗ ਲੱਗ ਗਈ। 
ਸਰਕਾਰੀ ਚੈਨਲ ਨੇ ਦੱਸਿਆ ਕਿ ਹਾਦਸੇ ਵਿਚ ਅਲ-ਕਾਦਰਿਫ ਦੇ ਗਵਰਨਰ ਮਿਰਘਨੀ ਸਾਲੇਹ, ਉਨ੍ਹਾਂ ਦੇ ਕੈਬਨਿਟ ਚੀਫ਼, ਸਥਾਨਕ ਖੇਤੀਬਾੜੀ ਮੰਤਰੀ, ਸਥਾਨਕ ਪੁਲਿਸ ਮੁਖੀ ਅਤੇ ਸੀਮਾ ਸੁਰੱਖਿਆ ਦੇ ਮੁਖੀ ਮਾਰੇ ਗਏ। ਹੈਲੀਕਾਪਟਰ ਕਰੈਸ਼ ਦੀ ਘਟਨਾ ਇਥੋਪੀਆ ਸਰਹੱਦ ਕੋਲ ਵਾਪਰੀ। ਹਾਲਾਂਕਿ, ਇਸ ਦੀ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ। 
ਦੇਸ਼ ਦੀ ਸਰਕਾਰੀ ਨਿਊਜ਼ ਏਜੰਸੀ ਐਸਯੂਐਨਏ ਦੇ ਅਨੁਸਾਰ, ਹਾਦਸੇ ਵਿਚ ਛੇ ਤੋਂ ਜ਼ਿਆਦਾ ਅਧਿਕਾਰੀਆਂ ਦੀ ਮੌਤ ਹੋਈ ਹੈ ਅਤੇ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਜ਼ਖ਼ਮੀਆਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਕੋਲ ਦੇ ਹਸਪਤਾਲ ਪਹੁੰਚਾਇਆ ਗਿਆ। ਇਸ ਤੋਂ ਪਹਿਲਾਂ ਅਕਤੂਬਰ ਵਿਚ ਸੈਨਾ ਦੇ ਦੋ ਜਹਾਜ਼ ਖਾਰਤੂਮ ਏਅਰਪੋਰਟ ਦੇ ਰਨਵੇ 'ਤੇ ਟਕਰਾ ਗਏ ਸਨ, ਜਿਸ ਵਿਚ ਅੱਠ ਲੋਕ ਜ਼ਖ਼ਮੀ ਹੋ ਗਏ ਸਨ।

ਹੋਰ ਖਬਰਾਂ »