ਵਾਸ਼ਿੰਗਟਨ, 10 ਦਸੰਬਰ, (ਹ.ਬ.) : ਅਮਰੀਕੀ ਬਿਊਟੀ ਕਵੀਨ ਅਤੇ ਮਿਸ ਕੇਂਟਕੀ ਦਾ ਖਿਤਾਬ ਜਿੱਤ ਚੁੱਕੀ ਰੈਮਸੇ ਬਿਅਰਸ 'ਤੇ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਹੋਇਆ ਹੈ। ਰੈਮਸੇ ਦੇ ਖ਼ਿਲਾਫ਼ 15 ਸਾਲ ਦੇ Îਇੱਕ ਸਾਬਕਾ ਸਟੂਡੈਂਟ ਨੂੰ Îਨਿਊਡ ਤਸਵੀਰਾਂ ਭੇਜਣ ਦਾ ਦੋਸ਼ ਹੈ। ਅਮਰੀਕਾ ਵਿਚ 2014 ਵਿਚ ਮਿਸ ਕੇਂਟਕੀ ਦਾ ਖਿਤਾਬ ਅਪਣੇ ਨਾਂ ਕਰ ਚੁੱਕੀ ਰੈਮਸੇ ਪੱਛਮੀ ਵਰਜੀਨੀਆ ਵਿਚ ਇੱਕ ਟੀਚਰ ਦੇ ਰੂਪ ਵਿਚ ਕੰਮ ਕਰ ਰਹੀ ਹੈ। 
ਪੀੜਤ ਦੇ ਮਾਪਿਆਂ ਨੇ ਰੈਮਸੇ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਾਉਂਦੇ ਹੋਏ ਦੋਸ਼ ਲਗਾਇਆ ਕਿ ਉਸ ਨੇ ਮੋਬਾਈਲ 'ਤੇ ਉਨ੍ਹਾਂ ਦੇ ਬੇਟੇ ਨੂੰ ਅਸ਼ਲੀਲ ਤਸਵੀਰਾਂ ਭੇਜੀਆਂ ਸਨ। ਮਾਪਿਆਂ ਦੇ ਬਿਆਨ ਮੁਤਾਬਕ, ਐਂਡਰਿਊ ਜੈਕਸਨ ਮਿਡਲ ਸਕੂਲ ਵਿਚ ਪੜ੍ਹਦਾ ਸੀ, ਉਸ ਸਮੇਂ ਰੈਮਸੇ ਉਥੇ ਟੀਚਰ ਸੀ।
ਅਧਿਕਾਰੀਆਂ ਦਾ ਮੰਨਣਾ ਹੈ ਕਿ ਰੈਮਸੇ ਬਿਅਰਸ ਨੇ ਸਨੈਪਚੈਟ 'ਤੇ ਅਸ਼ਲੀਲ ਤਸਵੀਰਾਂ ਭੇਜਣ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਸ ਨੇ ਇਸ ਦੇ ਲਈ ਵਕੀਲ ਹਾਇਰ ਕੀਤਾ ਹੈ ਜਾਂ ਨਹੀਂ।
ਰੈਮਸੇ ਦੇ ਖ਼ਿਲਾਫ਼ ਜਿਹੜੇ ਦੋਸ਼ ਲਗਾਏ ਗਏ ਹਨ, ਉਸ 'ਤੇ ਪੁਲਿਸ ਫਿਲਹਾਲ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੀ ਹੈ। ਜੇਕਰ ਦੋਸ਼ ਸਾਬਤ ਹੁੰਦੇ ਹਨ ਤਾਂ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਰੈਮਸੇ ਨੂੰ ਜੁਰਮਾਨੇ ਦੇ ਨਾਲ-ਨਾਲ ਸਜ਼ਾ ਵੀ ਭੁਗਤਣੀ ਪੈ ਸਕਦੀ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ