ਨਿਊਯਾਰਕ, 10 ਦਸੰਬਰ, (ਹ.ਬ.) : ਪਾਕਿਸਤਾਨ ਨੂੰ ਅੱਤਵਾਦ ਦੇ ਮੁੱਦੇ 'ਤੇ ਮੁੜ ਅਮਰੀਕਾ ਨੇ ਫਟਕਾਰ ਲਗਾਈ ਹੈ। ਅਮਰੀਕਾ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਅੱਤਵਾਦੀਆਂ ਨੂੰ ਪਨਾਹ ਦੇਣੀ ਬੰਦ ਨਹੀਂ ਕੀਤੀ। ਇਹ ਅੱਤਵਾਦੀ ਹੀ ਕਈ ਦੇਸ਼ਾਂ ਵਿਚ ਘੁੰਮ ਰਹੇ ਹਨ ਅਤੇ ਅਮਰੀਕੀ ਸੈਨਿਕਾਂ ਨੂੰ ਮਾਰ ਰਹੇ ਹਨ। ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਕਿ ਜਦੋਂ ਤੱਕ ਪਾਕਿਸਤਾਨ ਅੱਤਵਾਦੀਆਂ ਦੀ ਪਨਾਹਗਾਹ ਬਣਿਆ ਹੈ, ਤਦ ਤੱਕ ਇਸਲਾਮਾਬਾਦ ਨੂੰ ਵਾਸ਼ਿੰਗਟਨ ਤੋਂ ਇੱਕ ਵੀ ਡਾਲਰ ਦੀ ਮਦਦ ਨਹੀਂ ਮਿਲਣੀ ਚਾਹੀਦੀ।
ਟਰੰਪ ਪ੍ਰਸ਼ਾਸਨ ਵਿਚ ਭਾਰਤੀ ਮੂਲ ਦੀ ਸੀਨੀਅਰ ਅਧਿਕਾਰੀ ਨਿੱਕੀ ਹੈਲੀ ਨੇ ਕਿਹਾ ਕਿ ਅਮਰੀਕਾ ਨੂੰ ਉਨ੍ਹਾਂ ਦੇਸ਼ਾਂ ਨੂੰ ਪੈਸਾ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ ਜੋ ਅਮਰੀਕਾ ਦਾ ਭਲਾ ਨਹੀਂ ਚਾਹੁੰਦੇ, ਉਸ ਦੀ ਪਿੱਠ  ਪਿੱਛੇ ਗਲਤ ਕੰਮ ਕਰਦੇ ਹਨ ਅਤੇ ਉਸ ਨੂੰ ਕੰਮ ਕਰਨ ਤੋਂ ਰੋਕਦੇ ਹਨ। ਨਿੱਕੀ ਹੈਲੀ ਨੇ ਅਮਰੀਕੀ ਪੱਤ੍ਰਿਕਾ ਐਟਲਾਂÎÎਟਕ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕਿਹੜੇ ਦੇਸ਼ਾਂ ਦੇ ਨਾਲ ਸਾਂਝੇਦਾਰੀ ਕਰਨੀ ਹੈ । ਇਸ ਬਾਰੇ ਵਿਚ ਰਣਨੀਤਕ ਤੌਰ 'ਤੇ ਸੋਚਣ ਦੀ ਜ਼ਰੂਰਤ ਹੈ। ਜਿਹਾ ਕਿ ਕੁਝ ਚੀਜ਼ਾਂ 'ਤੇ ਮਿਲ ਕੇ ਕੰਮ ਕਰਨ ਦੇ ਲਈ ਅਸੀਂ ਕਿਹੜੇ ਦੇਸ਼ਾਂ 'ਤੇ ਭਰੋਸਾ ਕਰ ਸਕਦੇ ਹਨ ਆਦਿ। ਮੈਨੂੰ ਲੱਗਦਾ ਹੈ ਕਿ ਅਸੀਂ ਅੱਖਾਂ ਬੰਦ ਕਰਕੇ ਪੈਸੇ ਦਿੰਦੇ ਹਨ। ਇਹ ਵੀ ਨਹੀਂ ਸੋਚਦੇ ਕਿ ਉਸ ਦਾ ਕੁਝ ਫਾਇਦਾ ਹੋਵੇਗਾ ਵੀ ਜਾਂ ਨਹਂੀਂ। 
ਹੈਲੀ ਨੇ ਕਿਹਾ ਕਿ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦੀ ਹਾਂ। ਪਾਕਿਸਤਾਨ ਨੂੰ ਹੀ ਲੈ ਲਵੋ, ਉਨ੍ਹਾਂ ਇੱਕ ਅਰਬ ਡਾਲਰ ਦਿੰਦੇ ਹਨ, ਇਸ ਦੇ ਬਾਵਜੂਦ ਉਹ ਅੱਤਵਾਦੀਆਂ ਨੂੰ ਪਨਾਹ ਦਿੰਦੇ ਹਨ। ਅੱਤਵਾਦੀ ਆ ਕੇ ਸਾਡੇ ਸੈਨਿਕਾਂ ਦੀ ਹੱਤਿਆ ਕਰਦੇ ਹਨ। ਜਦ ਤੱਕ ਇਸ ਵਿਚ ਕੋਈ ਸੁਧਾਰ ਨਹੀਂ ਹੁੰਦਾ ਤਦ ਤੱਕ ਸਾਨੂੰ, ਉਨ੍ਹਾਂ ਇੱਕ ਡਾਲਰ ਵੀ ਨਹੀਂ ਦੇਣਾ ਚਾਹੀਦਾ।
ਗੌਰਤਲਬ ਹੈ ਕਿ ਇਸ ਸਾਲ ਦੇ ਅੰਤ ਵਿਚ ਹੈਲੀ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਦਾ ਅਹੁਦਾ ਛੱਡ ਦੇਵੇਗੀ। ਪਿਛਲੇ ਹਫ਼ਤੇ ਰਾਸ਼ਟਰਪਤੀ ਟਰੰਪ ਨੇ ਹੀਦਰ ਨੌਅਰਟ ਨੂੰ ਇਸ ਅਹੁਦੇ ਦੇ ਲਈ ਨਾਮਜ਼ਦ ਕੀਤਾ ਸੀ। ਦੱਸ ਦੇਈਏ ਕਿ ਟਰੰਪ ਨੇ ਵੀ ਪਾਕਿਸਤਾਨ ਨੂੰ ਕੁਝ ਸਮੇਂ ਪਹਿਲਾਂ ਖਰੀ-ਖਰੀ ਸੁਣਾਈ ਸੀ। ਤਦ ਟਰੰਪ ਨੇ ਟਵੀਟ ਕਰਕੇ ਕਿਹਾ ਸੀ ਕਿ ਪਾਕਿਸਤਾਨ ਅੱਤਵਾਦੀਆਂ ਦੀ ਸੁਰੱÎਖਿਅਤ ਪਨਾਹਗਾਹ ਬਣਿਆ ਹੋਇਆ ਹੈ। ਅਮਰੀਕਾ ਜੋ ਪੈਸਾ ਪਾਕਿਸਤਾਨ ਨੂੰ ਅੱਤਵਾਦੀਆਂ ਨਾਲ ਲੜਨ ਦੇ ਲਈ ਦਿੰਦੇ ਹਨ। ਉਸ ਦਾ ਕੀ ਫਾਇਦਾ।

ਹੋਰ ਖਬਰਾਂ »

ਅੰਤਰਰਾਸ਼ਟਰੀ