ਘਰ ਵਾਲਿਆਂ ਨੇ ਕਤਲ ਦਾ Îਇਲਜ਼ਾਮ ਲਗਾਇਆ
ਜੇਲ੍ਹ ਪ੍ਰਸ਼ਾਸਨ ਨੇ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ
ਨਾਭਾ, 11 ਦਸੰਬਰ, (ਹ.ਬ.) : ਨਾਭਾ ਦੀ ਜੇਲ੍ਹ ਵਿਚ ਬੰਦ ਹਵਾਲਾਤੀ ਦੀ ਮੌਤ ਹੋ ਗਈ। ਜੇਲ੍ਹ ਪ੍ਰਸ਼ਾਸਨ ਨੇ ਮੌਤ ਦਾ ਕਾਰਨ ਦਿਲ ਦਾ ਦੌਰਾ  ਦੱਸਿਆ ਹੈ। ਜਦ ਕਿ ਪਰਿਵਾਰ ਦਾ ਕਹਿਣਾ ਹੈ ਕਿ ਮੂੰਹ ਤੋਂ ਝੱਗ ਨਿਕਲ ਰਹੀ ਸੀ।, ਮੌਤ ਦੇ ਕਾਰਨਾਂ ਦੀ ਜਾਂਚ ਹੋਵੇ। ਜੇਲ੍ਹ ਪ੍ਰਸ਼ਾਸਨ ਦੇ ਮੁਤਾਬਕ ਹਵਾਲਾਤੀ ਸੁਖਪ੍ਰੀਤ ਸਿੰਘ ਨਿਵਾਸੀ ਕਲਾਨੌਰ, ਗੁਰਦਾਸਪੁਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਸਿਵਲ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੂਜੇ ਪਾਸੇ ਗੁਰਦਾਸਪੁਰ ਤੋਂ ਪੁੱਜੇ ਘਰ ਵਾਲਿਆਂ ਵਿਚੋਂ ਵੱਡੇ ਭਰਾ ਅਮਰਪ੍ਰੀਤ ਨੇ ਜੇਲ੍ਹ ਪ੍ਰਸ਼ਾਸਨ 'ਤੇ ਦੋਸ਼ ਲਗਾਏ ਕਿ ਸੁਖਪ੍ਰੀਤ ਦੀ ਉਮਰ ਅਜੇ 23 ਸਾਲ ਸੀ ਅਤੇ ਉਹ ਕਬੱਡੀ ਦਾ ਉਭਰਦਾ ਹੋਇਆ ਖਿਡਾਰੀ ਸੀ। ਦੋ ਸਾਲ ਪਹਿਲਾਂ ਖਰੜ ਪੁਲਿਸ ਨੇ ਉਸ ਨੂੰ ਪਿੰਡ ਤੋਂ ਚੁੱਕਿਆ ਸੀ ਅਤੇ ਕਈ ਦਿਨ ਟਾਰਚਰ ਕਰਨ ਤੋਂ ਬਾਅਦ ਉਸ 'ਤੇ ਥਾਣਾ ਖਰਣ ਵਿਚ ਦੇਸ਼ ਵਿਰੋਧੀ ਸਰਗਰਮੀਆਂ ਅਤੇ ਆਰਮਸ ਐਕਟ ਦੇ ਤਹਿਤ ਕੇਸ ਦਰਜ ਕੀਤਾ।
ਪਰਿਵਾਰ ਨੇ ਦਾਅਵਾ ਕੀਤਾ ਕਿ ਸੁਖਪ੍ਰੀਤ ਕੋਲੋਂ ਪੁਲਿਸ ਨੇ ਕੋਈ ਹਥਿਆਰ ਜਾਂ ਹੋਰ ਸਮਾਨ ਬਰਾਮਦ ਨਹੀਂ ਕੀਤਾ ਸੀ। ਪਰਿਵਾਰ ਨੇ ਇਹ ਵੀ ਦੱਸਿਆ ਕਿ ਜੇਲ੍ਹ ਦੇ ਅੰਦਰ ਵੀ ਫਿਟਨੈਸ ਨੂੰ ਲੈ ਕੇ ਸੁਖਪ੍ਰੀਤ ਰੋਜ਼ਾਨਾ ਕਸਰਤ ਕਰਦਾ ਸੀ। 5 ਦਸੰਬਰ ਨੂੰ ਖਰੜ ਵਿਚ ਪੇਸ਼ੀ ਦੌਰਾਨ ਉਸ ਨਾਲ ਮੁਲਾਕਾਤ ਹੋਈ ਤਾਂ ਉਹ ਤੰਦਰੁਸਤ ਸੀ। ਜੇਲ੍ਹ ਦੇ ਦੂਜੇ ਸਾਥੀ ਕੈਦੀਆਂ ਨੇ ਦੱਸਿਆ ਕਿ ਜੇਲ੍ਹ ਦੇ ਡਾਕਟਰ ਦੀ ਗੈਰ ਮੌਜੂਦਗੀ ਵਿਚ ਸੁਖਪ੍ਰੀਤ ਨੂੰ ਟੀਕਾ ਲਗਾਇਆ ਗਿਆ ਸੀ। ਇਸ ਤੋਂ ਬਾਅਦ ਉਸ ਦੇ ਮੂੰਹ ਤੋਂ ਝੱਗ ਨਿਕਲਣੀ ਸ਼ੁਰੂ ਹੋਈ। ਸੁਖਪ੍ਰੀਤ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਨਹੀਂ ਹੋਈ ਹੈ, ਬਲਕਿ  ਉਸ ਦਾ ਕਤਲ ਕੀਤਾ ਗਿਆ ਹੈ। ਪਰਿਵਾਰ ਦੇ ਦੋਸ਼ਾਂ ਨੂੰ ਲੈ ਕੇ ਡਿਊਟੀ ਮੈਜਿਸਟ੍ਰੇਟ ਦੇ ਆਦੇਸ਼ਾਂ 'ਤੇ ਹਸਪਤਾਲ ਦੇ ਡਾਕਟਰਾਂ ਦਾ ਬੋਰਡ ਬਣਾਇਆ ਗਿਆ ਹੈ। ਲਾਸ਼ ਦੀ ਪੋਸਟਮਾਰਟਮ ਦੀ ਵੀਡੀਓਗਰਾਫ਼ੀ ਕਰਨ ਲਈ ਵੀ ਕਿਹਾ ਗਿਆ। ਜਾਂਚ ਅਧਿਕਾਰੀ ਮਨਮੋਹਨ ਸਿੰਘ ਦੇ ਮੁਤਾਬਕ ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਘਰ ਵਾਲਿਆਂ ਨੂੰ ਸੌਂਪ ਦਿੱਤਾ ਹੈ। 

ਹੋਰ ਖਬਰਾਂ »