ਵਾਸ਼ਿੰਗਟਨ, 11 ਦਸੰਬਰ, (ਹ.ਬ.) : ਅਮਰੀਕਾ ਵਿਚ 38 ਸਾਲਾ ਭਾਰਤੀ ਨਾਗਰਿਕ ਨੂੰ ਪੈਸੇ ਵਸੂਲਣ ਦੀ ਮਨਸ਼ਾ ਨਾਲ ਵਿਦੇਸ਼ੀ ਲੋਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ Îਇੱਥੇ ਪਹੁੰਚਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਊ ਜਰਸੀ ਅਮਰੀਕੀ ਅਟਾਰਨੀ ਕ੍ਰੇਗ  ਕਾਰਪੇਨਿਟੋ ਨੇ ਸੋਮਵਾਰ ਨੂੰ ਦੱਸਿਆ ਕਿ ਭਾਵਿਨ ਪਟੇਲ 'ਤੇ ਵਪਾਰਕ  ਜਹਾਜ਼ਾਂ ਰਾਹੀਂ ਵਿਦੇਸ਼ੀ ਨਾਗਰਿਕਾਂ ਦੀ ਤਸਕਰੀ ਕਰਕੇ ਉਨ੍ਹਾਂ ਅਮਰੀਕਾ ਲਿਆਉਣ ਦੇ ਛੇ ਦੋਸ਼ ਹਨ। ਮੁਲਜ਼ਮ ਨੂੰ ਅਮਰੀਕੀ ਡਿਸਟ੍ਰਿਕਟ ਜੱਜ ਜੌਨ ਮਾਈਕਲ ਵੈਜਕੂਜ ਦੇ ਸਾਹਮਣੇ 18 ਦਸੰਬਰ 2018 ਨੂੰ ਪੇਸ਼ ਕੀਤਾ ਜਾਵੇਗਾ। ਅਮਰੀਕੀ Îਇਮੀਰੇਸ਼ਨ ਤੇ ਕਸਟਮ ਵਿਭਾਗ ਅਤੇ ਗ੍ਰਹਿ ਸੁਰੱਖਿਆ ਜਾਂਚ ਦੇ ਵਿਸ਼ੇਸ਼ ਏਜੰਟਾਂ ਨੇ ਉਨ੍ਹਾਂ ਸੱਤ ਦਸੰਬਰ ਨੂੰ ਨੇਵਾਰਕ ਲਿਬਰਟੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਸ਼ੀ ਪਾਏ ਜਾਣ 'ਤੇ ਪਟੇਲ ਨੂੰ 10 ਸਾਲ ਤੱਕ ਦੀ ਸਜ਼ਾ  ਹੋ ਸਕਦੀ ਹੈ।

ਹੋਰ ਖਬਰਾਂ »