ਮਾਸਕੋ, 17 ਦਸੰਬਰ, (ਹ.ਬ.) : ਰੂਸ ਦੇ ਅਲੱਗ ਅਲੱਗ ਸ਼ਹਿਰਾਂ ਦੇ ਘਰਾਂ ਵਿਚ ਲੱਗੀ ਅੱਗ ਦੀਆਂ ਘਟਨਾਵਾਂ ਵਿਚ ਐਤਵਾਰ ਨੂੰ ਛੇ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਖ਼ਬਰਾਂ ਮੁਤਾਬਕ ਦੱਖਣੀ ਯੂਰਾਲ ਪਹਾੜੀ ਖੇਤਰ ਦੇ ਬਾਸ਼ਕੋਤੋਰਸਤਾਨ ਪਿੰਡ ਵਿਚ ਇੱਕ ਘਰ ਵਿਚ ਅੱਗ ਲੱਗਣ ਦੀ ਘਟਨਾ ਵਿਚ ਘੱਟ ਤੋਂ ਘੱਟ ਤਿੰਨ ਬੱਚਿਆਂ ਦੀ ਮੌਤ ਹੋ ਗਈ। ਇਨ੍ਹਾਂ ਬੱਚਿਆਂ ਵਿਚੋਂ ਇੱਕ ਦੀ ਉਮਰ ਦੋ ਸਾਲ ਸੀ ਅਤੇ ਦੋ ਦੀ ਉਮਰ ਚਾਰ ਸਾਲ ਸੀ।  ਘਟਨਾ ਦੇ ਸਮੇਂ ਇਹ ਤਿੰਨੋਂ ਘਰ ਵਿਚ ਇਕੱਲੇ ਸਨ। ਇੰਟਰਫੈਕਸ ਸੰਵਾਦ ਕਮੇਟੀ ਮੁਤਾਬਕ, ਦੱਖਣੀ ਸਾਰਾਤੋਵ ਖੇਤਰ ਦੇ ਕਰਾਸਨੀ ਕੁਟ ਪਿੰਡ ਵਿਚ ਐਤਵਾਰ ਨੂੰ ਇੱਕ ਘਰ ਵਿਚ ਲੱਗ ਲੱਗਣ ਦੀ ਘਟਨਾ ਵਿਚ ਦੋ ਹੋਰ ਬੱਚਿਆਂ ਦੀ ਮੌਤ ਹੋ ਗਈ। ਕੇਂਦਰੀ ਰੂਸ ਵਿਚ ਸਥਿਤ ਇੱਕ ਗਣਰਾਜ ਤਾਤਰਸਤਾਨ ਦੇ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਕਜਾਨ ਸ਼ਹਿਰ ਵਿਚ ਐਤਵਾਰ ਨੂੰ ਇੱਕ ਘਰ ਵਿਚ ਅੱਗ ਲੱਗਣ ਦੇ ਕਾਰਨ ਇੱਕ ਬੱਚੇ ਅਤੇ ਦੋ ਅੱਲੜਾਂ ਦੀ ਮੌਤ ਹੋ ਗਈ। 

ਹੋਰ ਖਬਰਾਂ »

ਅੰਤਰਰਾਸ਼ਟਰੀ