ਪੰਚਕੂਲਾ, 7 ਜਨਵਰੀ, (ਹ.ਬ.) : ਪੱਤਰਕਾਰ ਰਾਮਚੰਦਰ ਛਤਰਪਤੀ ਦੇ ਮੁੱਖ ਮੁਲਜ਼ਮ ਰਾਮ ਰਹੀਮ ਦੀ ਸੀਬੀਆਈ ਕੋਰਟ ਵਿਚ ਪੇਸ਼ੀ ਤੋਂ ਪੰਜ ਦਿਨ ਪਹਿਲਾਂ ਹੀ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ ਹੈ। ਹੁਣ ਸ਼ਹਿਰ ਵਿਚ ਬਗੈਰ ਚੈਕਿੰਗ ਦੇ ਕੋਈ ਵੀ ਬਾਹਰਲਾ ਵਿਅਕਤੀ ਦਾਖ਼ਲ ਨਹੀਂ ਹੋ ਸਕਦਾ। 
ਪੰਚਕੂਲਾ ਦੀ ਡੀਸੀਪੀ ਕਮਲਦੀਪ ਦੇ ਆਦੇਸ਼ 'ਤੇ ਸ਼ਹਿਰ ਦੀ ਸੁਰੱਖਿਆ ਵਿਚ ਪੰਜ ਬਟਾਲੀਅਲ ਹੋਰ ਫੋਰਸ ਤੈਨਾਤ ਕੀਤੀ ਗਈ ਹੈ ਜਿਸ ਵਿਚ ਰੈਪਿਡ ਐਕਸ਼ਨ ਫੋਰਸ ਵੀ ਸ਼ਾਮਲ ਹੈ।  ਦੂਜੇ ਪਾਸੇ ਐਤਵਾਰ ਨੂੰ ਛੁੱਟੀ ਹੋਣ ਤੋਂ ਬਾਅਦ ਵੀ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਹੋਈ। ਜਿਸ ਵਿਚ ਫ਼ੈਸਲਾ ਲਿਆ ਗਿਆ ਕਿ ਕਿਸੇ ਵੀ ਹਾਲਤ ਵਿਚ ਸ਼ਹਿਰ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਜੇਕਰ ਜ਼ਰੂਰਤ ਪਈ ਤਾਂ ਪੁਲਿਸ ਦੇ ਜਵਾਨ ਸਖ਼ਤੀ ਨਾਲ ਵੀ ਪੇਸ਼ ਆਉਣਗੇ। ਹਾਲਾਂਕਿ ਅਜੇ ਰਾਮ ਰਹੀਮ ਦੀ ਪੰਚਕੂਲਾ ਵਿਚ ਸਥਿਤ ਸੀਬੀਆਈ ਦੀ ਵਿਸ਼ੇਸ਼ ਕੋਰਟ ਵਿਚ ਪੇਸ਼ੀ ਨੂੰ ਲੈ ਕੇ ਅਧਿਕਾਰੀਆਂ ਵਿਚ ਭੰਬਲਭੂਸਾ ਬਣਿਆ ਹੋਇਆ ਹੈ। ਪੇਸ਼ੀ ਪੰਚਕੂਲਾ ਵਿਚ ਹੋਵੇਗੀ ਜਾਂ ਰੋਹਤਕ ਸਥਿਤ ਸੁਨਾਰੀਆ ਜੇਲ੍ਹ ਵਿਚ ਇਹ ਸਪਸ਼ਟ 8 ਜਨਵਰੀ ਦੀ ਸੁਣਵਾਈ ਤੋਂ ਬਾਅਦ ਹੋਵੇਗਾ। ਲੇਕਿਨ ਪੁਲਿਸ ਨੇ ਤਿਆਰੀ ਪੂਰੀ ਕਰ ਲਈ ਹੈ।  ਡੀਸੀਪੀ ਕਮਲਦੀਪ ਗੋਇਲ ਨੇ ਦੱਸਿਆ ਕਿ ਪੇਸ਼ੀ ਦੇ ਮੱਦੇਨਜ਼ਰ ਸ਼ਹਿਰ ਵਿਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ। ਸ਼ਹਿਰ  ਅਤੇ ਬਾਹਰਲੀ ਗੱਡੀਆਂ ਨੂੰ ਬਗੈਰ ਚੈਕਿੰਗ ਦੇ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ।  ਪੁਲਿਸ ਜਵਾਨਾਂ ਨੂੰ Îਨਿਰਦੇਸ਼ ਦਿੱਤਾ ਗਿਆ ਹੈ ਕਿ ਜੇਕਰ ਗਸ਼ਤ ਦੌਰਾਨ ਉਨ੍ਹਾਂ ਕੁੱਝ ਵੀ ਸ਼ੱਕੀ ਦਿਖੇ ਤਾਂ ਇਸ ਦੀ ਸੂਚਨਾ  ਸੀਨੀਅਰ ਅਧਿਕਾਰੀਆਂ ਨੂੰ ਦੇਣ।

ਹੋਰ ਖਬਰਾਂ »