ਟੋਹਾਣਾ, 8 ਜਨਵਰੀ, (ਹ.ਬ.) : ਪਿੰਡ ਹਸਨਗੜ੍ਹ ਵਿਚ ਇੱਕ ਨੌਜਵਾਨ ਨੇ ਅਪਣੇ ਸਾਲੇ ਨਾਲ ਮਿਲ ਕੇ ਜ਼ਮੀਨ ਲਈ ਅਪਣੇ ਪਿਤਾ ਦਾ ਕਤਲ ਕਰ ਦਿੱਤਾ ਤੇ ਲਾਸ਼ ਘਰ ਦੇ ਵਿਹੜੇ ਵਿਚ ਦਬਾ ਦਿੱਤੀ। ਕਤਲ ਦਾ ਭੇਤ ਉਦੋਂ ਖੁਲ੍ਹਿਆ ਜਦੋਂ ਸਤਬੀਰ ਉਰਫ ਭੀਰਾ ਦੀ ਬੇਟੀ ਨੇ ਅਪਣੇ ਪਿਤਾ ਦੇ ਲਾਪਤਾ ਹੋਣ ਦੀ ਰਿਪੋਰਟ ਬਰਵਾਲਾ ਥਾਣੇ ਵਿਚ ਲਿਖਾਈ। ਐਸਐਚਓ ਪ੍ਰਲਾਦ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਘਰ ਵਿਚਲੇ ਕਲੇਸ਼ ਦੇ ਕਾਰਨ ਉਨ੍ਹਾਂ ਸਤਬੀਰ ਦੇ ਲੜਕੇ ਸੋਨੂੰ ਨੂੰ ਹਿਰਾਸਤ ਵਿਚ ਹਿਰਾਸਤ ਵਿਚ ਲੈ ਕੇ ਪੁਛਗਿੱਛ ਕੀਤੀ ਤਾਂ ਉਸ ਨੇ ਸਾਰੀ ਵਾਰਦਾਤ ਦਾ ਖੁਲਾਸਾ ਕਰ ਦਿੱਤਾ। ਪੁਲਿਸ ਨੇ ਸੋਨੂੰ ਦੀ Îਨਿਸ਼ਾਨਦੇਹੀ 'ਤੇ ਸਤਬੀਰ ਦੀ ਲਾਸ਼ ਘਰ ਦੇ ਵਿਹੜੇ ਵਿਚੋਂ ਤਿੰਨ ਫੁੱਟ ਹੇਠੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਐਸਐਚਓ ਪ੍ਰਲਾਦ ਸਿੰਘ ਨੇ ਦੱਸਿਆ ਕਿ ਸੋਨੂ ਨੇ ਅਪਣੇ ਰਿਸ਼ਤੇਦਾਰੀ ਵਿਚ ਸਾਲੇ ਲੱਗਦੇ ਪਿੰਡ ਨਿਆਣਾ ਵਾਸੀ ਰਾਹੁਲ ਨਾਲ ਮਿਲਕੇ ਅਪਣੇ ਪਿਤਾ ਦਾ ਕਤਲ ਕਰਨ ਦੀ ਗੱਲ ਮੰਨੀ। ਇਸ 'ਤੇ ਸੋਨੂ ਤੇ ਰਾਹੁਲ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਮੁਤਾਬਕ ਕਿਸਾਨ ਸਤਬੀਰ ਉਰਫ ਭੀਰਾ ਕੋਲ 12 ਏਕੜ ਜ਼ਮੀਨ ਸੀ ਤੇ ਉਸ ਦਾ ਬੇਟਾ ਸੋਨੂ ਅਪਣੇ ਹਿੱਸੇ ਦੀ ਜ਼ਮੀਨ ਅਪਣੇ ਨਾਂ ਕਰਾਉਣ ਲਈ ਉਸ 'ਤੇ ਦਬਾਅ ਪਾ ਰਿਹਾ ਸੀ। ਜਦੋਂ ਸਤਬੀਰ ਜ਼ਮੀਨ ਦੇਣ ਲਈ ਰਜ਼ਾਮੰਦ ਨਾ ਹੋਇਆ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਇਸ 'ਤੇ ਉਹ ਘਰੋਂ ਚਲਾ ਗਿਆ ਤੇ ਉਕਲਾਣਾ ਨੇੜਲੇ ਪਿੰਡ ਕਲਰਭੈਣੀ ਦੇ ਢਾਬੇ 'ਤੇ ਬੇਨਾਮੀ ਹਾਲਤ ਵਿਚ ਛੇ ਮਹੀਨੇ ਤੱਕ ਰਹਿੰਦਾ ਰਿਹਾ। ਸੋਨੂ ਨੂੰ ਜਦੋਂ ਅਪਣੇ ਪਿਤਾ ਬਾਰੇ ਜਾਣਕਾਰੀ ਮਿਲੀ ਤਾਂ ਉਹ ਰਾਹੁਲ ਨਾਲ ਮਿਲ 17 ਦਸੰਬਰ ਨੂੰ ਢਾਬੇ 'ਤੇ ਪੁੱਜਾ ਤੇ ਸਤਬੀਰ ਨੂੰ ਘਰ ਲਿਆ ਕੇ ਕੁੱਟਮਾਰ ਕੀਤੀ। ਇਸੇ ਦੌਰਾਨ ਸੱਟਾਂ ਕਾਰਨ ਸਤਬੀਰ ਦੀ ਮੌਤ ਹੋਣ 'ਤੇ ਸੋਨੂ ਨੇ ਰਾਹੁਲ ਨਾਲ ਮਿਲ ਕੇ ਉਸ ਦੀ ਲਾਸ਼ ਵਿਹੜੇ ਵਿਚ ਦਬਾ ਦਿੱਤੀ।

ਹੋਰ ਖਬਰਾਂ »