ਲੁਧਿਆਣਾ, 8 ਜਨਵਰੀ, (ਹ.ਬ.) : ਦੱਸਵੀਂ ਜਮਾਤ ਦੀ ਵਿਦਿਆਰਥਣ ਨੂੰ ਵਿਆਹ ਦਾ ਝਾਂਸਾ ਦੇ ਅਗਵਾ ਕਰਕੇ ਕਰਤਾਰਪੁਰ ਲੈ ਜਾ ਕੇ ਸੱਤ ਦਿਨ ਤੱਕ ਰੇਪ ਕਰਨ ਦੇ ਦੋਸ਼ ਵਿਚ ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀੜਤਾ ਕਿਸੇ ਤਰ੍ਹਾਂ ਮੁਲਜ਼ਮ ਦੇ ਚੁੰਗਲ ਤੋਂ ਬਚ ਕੇ ਘਰ ਪੁੱਜੀ ਅਤੇ ਪੂਰੀ ਗੱਲ ਦੱਸੀ। ਥਾਣਾ ਜਮਾਲਪੁਰ ਪੁਲਿਸ ਨੇ ਪੀੜਤਾ ਦੇ ਪਿਤਾ ਦੀ ਸ਼ਿਕਾਇਤ 'ਤੇ ਮੁਲਜ਼ਮ ਸਾਜਨ ਕੁਮਾਰ 'ਤੇ ਕੇਸ ਦਰਜ ਕਰ ਲਿਆ ਹੈ। ਸਬ ਇੰਸਪੈਕਟਰ ਸਿਮਰਦੀਪ ਕੌਰ ਨੇ ਦੱਸਿਆ ਕਿ ਪੀੜਤਾ ਸਵੇਰੇ ਘਰ ਤੋਂ ਸਕੂਲ ਗਈ ਸੀ ਲੇਕਿਨ ਰਸਤੇ ਵਿਚ ਹੀ ਮੁਲਜ਼ਮ ਉਸ ਨੂੰ ਵਰਗਲਾ ਕੇ ਕਰਤਾਰਪੁਰ ਸਾਹਿਬ ਦੇ ਕੋਲ ਇੱਕ ਧਾਰਮਿਕ ਸਥਾਨ 'ਤੇ ਲੈ ਗਿਆ। ਉਥੇ ਕਿਰਾਏ 'ਤੇ ਕਮਰਾ ਲੈ ਕੇ ਪੀੜਤਾ ਨਾਲ ਰੇਪ ਕਰਦਾ ਰਿਹਾ। ਲੜਕੀ ਜਦ ਘਰ ਨਹੀਂ ਪਰਤੀ ਤਾਂ ਪਰਿਵਾਰ ਨੇ ਭਾਲ ਸ਼ੁਰੂ ਕਰ ਦਿੱਤੀ। ਸਕੂਲ ਤੋਂ ਪਤਾ ਚਲਿਆ ਕਿ ਲੜਕੀ ਸਕੂਲ ਵੀ ਨਹੀਂ ਆਈ ਸੀ। ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੱਤ ਦਿਨ ਬਾਅਦ ਮੁਲਜ਼ਮ ਕਿਸੇ ਕੰਮ ਤੋਂ ਕਮਰੇ ਤੋਂ ਬਾਹਰ ਗਿਆ ਤਾਂ ਪੀੜਤਾ ਉਥੇ ਭੱਜ Îਨਿਕਲੀ।

ਹੋਰ ਖਬਰਾਂ »