ਮੈਲਫੋਰਟ, 9 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਹੰਬੋਲਟ ਬਰੋਨਕੌਸ ਹਾਦਸੇ ਦੇ ਮਾਮਲੇ ਵਿਚ ਦੋਸ਼ੀ ਟਰੱਕ ਡਰਾਈਵਰ ਜਸਕਿਰਤ ਸਿੰਘ ਸਿੱਧੂ ਨੇ ਜੱਜ ਸਾਹਮਣੇ ਪੇਸ਼ ਹੁੰਦਿਆਂ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਮੰਨ ਲਿਆ ਹੈ। ਸਿੱਧੂ ਨੇ ਕਿਹਾ ਕਿ ਉਹ ਨਾ ਤਾਂ ਹਾਲਾਤ ਨੂੰ ਹੋਰ ਵਿਗਾੜਨਾ ਚਾਹੁੰਦਾ ਹੈ ਤੇ ਨਾ ਹੀ ਇਸ ਨੂੰ ਸੁਧਾਰ ਸਕਦਾ ਹੈ, ਇਸ ਲਈ ਉਹ ਸੁਣਵਾਈ ਵਿੱਚ ਨਹੀਂ ਪੈਣਾ ਚਾਹੁੰਦਾ। ਉਹ ਆਪਣੀ ਗਲਤੀ ਮੰਨਦਾ ਹੈ। ਸਿੱਧੂ ਨੇ ਜਿਸ ਢੰਗ ਨਾਲ ਅਦਾਲਤ 'ਚ ਆਪਣੀ ਗ਼ਲਤੀ ਕਬੂਲੀ ਹੈ, ਉਸ ਤੋਂ ਲਗਦਾ ਹੈ ਕਿ ਸਿੱਧੂ ਨੂੰ ਆਪਣੀ ਗ਼ਲਤੀ ਦਾ ਦੁੱਖ ਹੈ ਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਹੈ ਪਰ ਉਸ ਦੀ ਇਸ ਗਲਤੀ ਨਾਲ 16 ਲੋਕਾਂ ਦੀ ਜਾਨ ਗਈ ਹੈ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਹੁਣ ਇਸ ਮਾਮਲੇ ਦੀ ਅਗਵਾਈ ਸੁਣਵਾਈ 28 ਜਨਵਰੀ ਤੋਂ ਸ਼ੁਰੂ ਹੋਵੇਗੀ। 

ਹੋਰ ਖਬਰਾਂ »