ਟੋਰਾਂਟੋ, 9 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਟੋਰਾਂਟੋ ਵਿੱਚ ਕੱਪੜੇ ਦਾਨ ਕਰਨ ਵਾਲੇ ਬਾਕਸ ਵਿਚ ਫਸਣ ਕਾਰਨ ਇਕ 35 ਸਾਲਾ ਔਰਤ ਦੀ ਮੌਤ ਹੋ ਗਈ ਹੈ। ਇਹ ਅਜਿਹਾ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਵੀ ਡੋਨੇਸ਼ਨ ਬਾਕਸ 'ਚ ਫਸਣ ਕਾਰਨ ਮੌਤ ਹੋ ਚੁਕੀ ਹੈ। ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਮੌਤ ਉੱਤੇ ਦੁੱਖ ਜ਼ਾਹਰ ਕਰਦਿਆਂ ਸ਼ਹਿਰ ਵਿੱਚ ਲੱਗੇ ਅਜਿਹੇ ਡੋਨੇਸ਼ਨ ਬਾਕਸਾਂ ਦੀ ਸਥਿਤੀ ਦੇ ਮੁਲਾਂਕਣ ਲਈ ਸਟਾਫ ਮੈਂਬਰਾਂ ਨੂੰ ਨਿਰਦੇਸ਼ ਦਿੱਤੇ ਹਨ।

ਹੋਰ ਖਬਰਾਂ »