ਸਟੀਫਨ ਹਾਰਪਰ ਤੇ ਮੋਦੀ ਨੇ ਅਹਿਮ ਮੁੱਦੇ ਵਿਚਾਰੇ

ਨਵੀਂ ਦਿੱਲੀ, 9 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੌਰੇ 'ਤੇ ਆਏ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਭਾਰਤ-ਕੈਨੇਡਾ ਸਬੰਧਾਂ 'ਚ ਵਿਕਾਸ 'ਤੇ ਚਰਚਾ ਕੀਤੀ। 
ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਇਕ ਬਿਆਨ ਵਿਚ ਦੱਸਿਆ ਕਿ ਦੋਵਾਂ ਨੇਤਾਵਾਂ ਨੇ ਭਾਰਤ-ਕੈਨੇਡਾ ਸਬੰਧਾਂ 'ਚ ਵਿਕਾਸ, ਦੋਵਾਂ ਦੇਸ਼ਾਂ 'ਚ ਸਹਿਯੋਗ ਵਧਾਉਣ ਅਤੇ ਮੁੱਖ ਵਿਸ਼ਵ ਰੁਝਾਨਾਂ 'ਤੇ ਚਰਚਾ ਕੀਤੀ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਦੀ ਮੁੱਖ ਸਾਲਾਨਾ ਭੂ-ਰਾਜਨੀਤਕ ਅਤੇ ਭੂਗੋਲਿਕ ਸੰਮੇਲਨ ਰੈਸਿਨਾ ਡਾਇਲਾਗ 'ਚ ਹਿੱਸਾ ਲੈਣ ਲਈ ਇਥੇ ਆਏ ਹੋਏ ਹਨ। ਇਹ ਸੰਮੇਲਨ ਭਾਰਤੀ ਵਿਦੇਸ਼ ਮੰਤਰਾਲੇ ਅਤੇ ਅਬਜ਼ਰਵਰ ਰਿਸਰਚ ਫਾਊਂਡੇਸ਼ਨ (ਓਆਰਐਫ) ਥਿੰਕ ਟੈਂਕ ਵੱਲੋਂ ਸਾਂਝੇ ਤੌਰ 'ਤੇ ਕਰਵਾਇਆ ਜਾ ਰਿਹਾ ਹੈ। ਸਟੀਫਨ ਹਾਰਪਰ ਨੇ ਬੀਤੇ ਦਿਨੀਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਨਾਲ ਵੀ ਮੁਲਾਕਾਤ ਕੀਤੀ। 

ਹੋਰ ਖਬਰਾਂ »

ਹਮਦਰਦ ਟੀ.ਵੀ.