ਹਿਊਸਟਨ, 10 ਜਨਵਰੀ, (ਹ.ਬ.) : ਟੈਕਸਾਸ ਵਿਚ ਭਾਰਤੀ ਮੂਲ ਦੇ ਰਿਪਬਲਿਕਨ ਨੇਤਾ ਸ਼ਾਹਿਦ ਸ਼ਫੀ ਨੂੰ ਮੁਸਲਿਮ ਹੋਣ ਅਤੇ ਕਥਿਤ ਤੌਰ 'ਤੇ ਇਸਲਾਮ ਨੂੰ ਅਮਰੀਕੀ ਕਾਨੂੰਨ ਤੋਂ ਉਪਰ ਰੱਖਣ ਕਾਰਨ ਪਾਰਟੀ ਦੇ ਕਾਊਂਟੀ ਮੀਤ ਪ੍ਰਧਾਨ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਟੈਕਸਾਸ ਟ੍ਰਿਬਿਊਨ ਦੀ ਖ਼ਬਰ ਦੇ ਅਨੁਸਾਰ ਸ਼ਫੀ ਦੇ ਮੁਸਿਲਮ ਹੋਣ ਦੇ ਕਾਰਨ ਪਾਰਟੀ ਮੈਂਬਰਾਂ ਦੇ ਇੱਕ ਧੜੇ ਨੇ ਉਨ੍ਹਾਂ ਹਟਾਉਣ ਦੇ ਲਈ ਰਸਮੀ ਮਤਾ ਰੱਖਿਆ ਸੀ। ਜਿਸ ਤੋਂ ਬਾਅਦ ਸ਼ਫੀ ਨੂੰ ਹਟਾਉਣ ਦੇ ਮੁੱਦੇ 'ਤੇ ਟੈਰੇਂਟ ਕਾਊਂਟੀ ਦੇ ਰਿਪਬਲਿਕਨ ਮੈਂਬਰ ਮਤਦਾਨ ਕਰਨਗੇ। ਟਰਾਮਾ ਸਰਜਨ ਅਤੇ ਸਾਊਥਲੇਕ ਸਿਟੀ ਕੌਂਸਲ ਦੇ ਮੈਂਬਰ ਸ਼ਫੀ ਨੂੰ ਹਟਾਉਣ ਦੇ ਪੱਖ ਵਿਚ ਸ਼ਾਮਲ ਲੋਕਾਂ ਨੇ ਕਿਹਾ ਕਿ ਉਹ ਟੈਰੇਂਟ  ਕਾਊਂਟੀ ਦੇ ਰਿਪਬਲਿਕਨਾਂ ਦੀ ਅਗਵਾਈ ਨਹੀਂ ਕਰਦੇ।
ਸ਼ਫੀ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ। ਉਨ੍ਹਾਂ ਨੇ ਵਾਸ਼ਿੰਗਟਨ ਪੋਸਟ ਨੂੰ ਕਿਹਾ, ਇਹ ਪਹਿਲੀ ਵਾਰ ਨਹੀਂ ਹੋਇਆ ਕਿ ਲੋਕਾਂ ਜਾਂ ਮੇਰੇ ਸਿਆਸੀ ਵਿਰੋਧੀਆਂ ਨੇ ਵੋਟਰਾਂ ਨੂੰ ਪ੍ਰਭਾਵਤ ਕਰਨ ਦੇ ਮਕਸਦ ਨਾਲ ਮੇਰੇ ਖ਼ਿਲਾਫ਼ ਮੇਰੇ ਧਰਮ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਸੋਚਦਾ ਹਾਂ ਕਿ ਇਹ ਆਖਰੀ ਕੋਸ਼ਿਸ਼ ਵੀ ਨਹੀਂ ਹੋਵੇਗੀ। ਭਾਰਤ ਵਿਚ ਜਨਮੇ ਅਤੇ ਪਾਕਿਸਤਾਨ ਵਿਚ ਪਲੇ ਸ਼ਫੀ ਡਾਕਟਰੀ ਦੀ ਸਿੱਖਿਆ ਪ੍ਰਾਪਤ ਕਰਨ ਦੇ ਲਈ ਅਮਰੀਕਾ ਆਏ ਸਨ। ਉਹ 2009 ਵਿਚ ਇੱਥੇ ਦੇ ਨਾਗਰਿਕ ਹੋ ਗਏ ਅਤੇ ਤਦ ਤੋਂ ਰਿਪਬਲਿਕਨ ਪਾਰਟੀ ਦੇ ਨਾਲ ਜੁੜੇ ਹਨ। 

ਹੋਰ ਖਬਰਾਂ »

ਅੰਤਰਰਾਸ਼ਟਰੀ