ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਦੇ 6 ਲਾੜੇ ਪਰਤੇ
ਚੰਡੀਗੜ੍ਹ, 10 ਜਨਵਰੀ, (ਹ.ਬ.) : ਭਾਰਤ ਦੀ 40 ਹਜ਼ਾਰ ਔਰਤਾਂ ਨੇ ਪਤੀਆਂ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ ਤਾਂ ਉਸ ਦੀ ਧਮਕ ਵਿਦੇਸ਼ਾਂ ਤੱਕ ਜਾ ਪੁੱਜੀ। ਕਾਰਵਾਈ ਦੇ ਡਰ ਕਾਰਨ ਐਨਆਰਆਈ ਪਤੀ ਵਿਦੇਸ਼ ਤੋਂ ਭਾਰਤ ਪਰਤਣ ਲਈ ਮਜਬੂਰ ਹੋਣ ਲੱਗੇ। ਅਜਿਹੇ 20 ਐਨਆਰਆਈ ਲਾੜੇ ਭਾਰਤ ਪੁੱਜੇ ਹਨ। ਇਸ ਵਿਚ ਕੁਝ ਨੇ ਪਤਨੀਆਂ ਦੇ ਨਾਲ ਜ਼ਿੰਦਗੀ ਬਿਤਾਉਣ ਦਾ ਫ਼ੈਸਲਾ ਲਿਆ ਹੈ ਤੇ ਕੁਝ ਨੇ ਉਨ੍ਹਾਂ 'ਤੇ ਚਲ ਰਹੇ ਕੇਸ ਨੂੰ ਲੜਨਾ ਸਵੀਕਾਰਿਆ ਹੈ। ਇਨ੍ਹਾਂ ਵਿਚ ਹਰਿਆਣਾ, ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਨਾਲ ਜੁੜੇ ਛੇ ਐਨਆਰਆਈ ਲਾੜੇ ਇੱਥੇ ਪਹੁੰਚ ਗਏ ਹਨ।
ਸਤੰਬਰ 2018 ਵਿਚ ਹਰਿਆਣਾ, ਪੰਜਾਬ, ਹਿਮਾਚਲ, ਚੰਡੀਗੜ੍ਹ, ਉਤਰ ਪ੍ਰਦੇਸ਼, ਦਿੱਲੀ, ਮੱਧ ਪ੍ਰਦੇਸ਼, ਹੈਦਰਾਬਾਦ, ਚੇਨਈ ਸਮੇਤ ਕਈ ਖੇਤਰਾਂ ਦੀ 40 ਹਜ਼ਾਰ ਔਰਤਾਂ ਐਨਆਰਆਈ ਪਤੀਆਂ  ਤੋਂ ਪੀੜਤ ਹਨ। ਲਾੜੇ ਵਿਆਹ ਕਰਨ ਤੋਂ ਬਾਅਦ ਵਿਦੇਸ਼ ਚਲੇ ਗਏ। ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਵਾਪਸ ਨਹੀਂ ਪਰਤੇ। ਇਨ੍ਹਾਂ ਮਹਿਲਾਵਾਂ ਵਿਚ ਹਿਮਾਚਲ ਪ੍ਰਦੇਸ਼ ਦੀ ਰੀਤੂ ਸ਼ਰਮਾ, ਚੰਡੀਗੜ੍ਹ ਦੇ ਅਮ੍ਰਤਪਾਲ,  ਦਿੱਲੀ ਦੀ ਸਮਾਇਰਾ, ਸੰਤੋਸ਼, ਰਾਗਿਨੀ, ਉਤਰ ਪ੍ਰਦੇਸ਼ ਦੇ ਬਰੇਲੀ ਦੀ ਹਰਪ੍ਰੀਤ ਕੌਰ, ਲਖਨਊ ਦੀ ਜੂਬੀ, ਪੁਣੇ ਦੀ ਸੁਮੇਰਾ ਆਦਿ ਨੇ ਸੋਸ਼ਲ ਮੀਡੀਆ ਨੂੰ ਹਥਿਆਰ ਬਣਾਇਆ। ਟੁਗੈਦਰ ਵੀ ਕੈਨ, ਐਨਆਰਆਈ ਫਰਾਡ ਮੈਰਿਜ ਵਿਕਟਿਮ, ਹੈਸ਼ ਟੂ ਮੀਟੂ ਆਦਿ ਦੇ ਨਾਂ ਨਾਲ ਸੋਸ਼ਲ ਮੀਡੀਆ 'ਤੇ ਮੁਹਿੰਮ ਚਲਾਈ ਗਈ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਦਫ਼ਤਰ ਵਿਚ ਆ ਕੇ 72 ਤੋਂ ਜ਼ਿਆਦਾ ਐਨਆਰਆਈ  ਦੇ ਪਾਸਪੋਰਟ ਰੱਦ ਕਰਵਾਏ। ਜਿਵੇਂ ਹੀ ਕੈਨੇਡਾ, ਅਮਰੀਕਾ,ਇੰਗਲੈਂਡ, ਦੁਬਈ, ਆਸਟ੍ਰੇਲੀਆ ਸਮੇਤ ਹੋਰ ਜਗ੍ਹਾ 'ਤੇ ਰਹਿ ਰਹੇ ਪਤਨੀਆਂ ਨੇ ਕਾਰੋਬਾਰ ਜਾਂ ਹੋਰ ਕਾਰਜਾਂ ਨਾਲ ਦੂਜੇ ਦੇਸ਼ਾਂ ਵਿਚ ਜਾਣ ਲਈ ਉਡਾਣ ਭਰਨ ਦੀ ਸੋਚੀ ਤਾਂ ਉਥੇ ਪਾਸਪੋਰਟ ਚੈੱਕ ਕੀਤਾ ਗਿਆ, ਜੋ ਕਿ ਰੱਦ ਪਾਏ ਗਏ ਅਤੇ ਉਥੇ ਪੁਲਿਸ ਨੇ ਇਨ੍ਹਾਂ ਨੂੰ Îਇੰਡੀਆ ਭੇਜਣਾ ਸ਼ੁਰੂ ਕਰ ਦਿੱਤਾ। ਉਥੋਂ ਰਿਪੋਰਟ ਭਾਰਤ ਪੁੱਜੀ ਤਾਂ ਇੱਥੇ ਗ੍ਰਿਫ਼ਤਾਰ ਵੀ ਕੀਤਾ ਗਿਆ। ਕੁਝ ਐਨਆਰਆਈ ਜੇਲ੍ਹ ਵਿਚ ਹਨ ਤੇ ਕੁਝ ਜ਼ਮਾਨਤ 'ਤੇ ਬਾਹਰ ਆ ਗਏ ਹਨ। ਕੁਝ ਪਤਨੀਆਂ ਦੇ ਨਾਲ ਰਹਿਣ ਲਈ ਤਿਆਰ ਹਨ ਤੇ ਕੁਝ ਨਹੀਂ।
ਕੇਂਦਰ ਸਰਕਾਰ ਨੇ ਇਨ੍ਹਾਂ ਮਹਿਲਾਵਾਂ ਨੂੰ ਅਪੀਲ ਕੀਤੀ ਲੇਕਿਨ ਕੋਈ ਕਦਮ ਸਰਕਾਰ ਨੇ ਨਹੀਂ ਚੁੱਕਿਆ। ਪੁਲਿਸ ਕੋਲੋਂ ਵੀ ਇਨ੍ਹਾਂ ਮਹਿਲਾਵਾਂ ਨੇ ਮਦਦ ਚਾਹੀ, ਉਹ ਵੀ ਨਹੀਂ ਮਿਲੀ। ਉਸ ਤੋਂ ਬਾਅਦ ਇਹ ਖੁਦ ਹੀ ਅਪਣੀ ਲੜਾਈ ਲੜ ਰਹੀਆਂ ਹਨ।
ਇਨ੍ਹਾਂ ਔਰਤਾਂ ਵਲੋਂ ਵਿੱਢੀ ਮੁਹਿੰਮ ਹੁਣ ਰੰਗ ਵਿਖਾਉਣ ਲੱਗੀ ਹੈ। ਅਸੀਂ ਤੁਹਾਨੂੰ ਕੁੱਝ ਐਨਆਰਆਈ ਲਾੜਿਆਂ ਬਾਰੇ ਜਾਣਕਾਰੀ ਦਿੰਦੇ ਹਨ ਜਿਵੇਂ ਕਿ ਲੁਧਿਆਣਾ ਦੀ ਪਲਵਿੰਦਰ ਕੌਰ ਨਾਲ ਵਿਆਹ ਕਰਨ ਤੋਂ ਬਾਅਦ ਹਰਿਆਣਾ ਦੇ ਸਾਂਕੜਾ ਨਿਵਾਸੀ ਪਤੀ ਛਿੰਦਰ ਸਿੰਘ ਬਹਿਰੀਨ ਚਲਾ ਗਿਆ ਅਤੇ ਉਥੋਂ ਨਹੀਂ ਆਇਆ। ਪਾਸਪੋਰਟ ਰੱਦ ਹੋਇਆ ਤਾਂ ਬਹਿਰੀਨ ਦੀ ਪੁਲਿਸ ਨੇ ਡਿਪੋਰਟ ਕਰਕੇ ਉਨ੍ਹਾਂ ਵਾਪਸ ਭੇਜ ਦਿੱਤਾ।  25 ਦਸੰਬਰ ਨੂੰ ਉਹ ਇੱਥੇ ਪੁੱਜਿਆ। 
ਪਟਿਆਲਾ ਦੇ ਸਮਾਣਾ ਨਿਵਾਸੀ ਪ੍ਰੀਤਪਾਲ ਦਾ ਵਿਆਹ ਕੁਰੁਕਸ਼ੇਤਰ ਦੇ ਗੁਰਮੀਤ ਸਿੰਘ ਨਾਲ ਹੋਇਆ ਸੀ।  ਉਨ੍ਹਾਂ ਦਾ ਪਤੀ ਜਰਮਨੀ ਤੋਂ ਵਾਪਸ ਨਹੀਂ ਆ ਰਿਹਾ ਸੀ। ਵਾਪਸ ਆਉਂਦੇ ਸਮੇਂ ਏਅਰਪੋਰਟ 'ਤੇ ਫੜਿਆ ਗਿਆ, ਹੁਣ ਉਹ ਜ਼ਮਾਨਤ 'ਤੇ ਬਾਹਰ ਆਇਆ ਹੈ।
ਇਸੇ ਤਰ੍ਹਾਂ ਮੋਹਾਲੀ Îਨਿਵਾਸੀ ਮਨਪ੍ਰੀਤ ਕੌਰ ਦਾ ਵਿਆਹ ਗੁਰਪ੍ਰੀਤ ਨਾਲ ਹੋਇਆ ਸੀ। ਉਨ੍ਹਾਂ ਦਾ ਪਤੀ ਵੀ ਵਿਆਹ ਤੋਂ ਬਾਅਦ ਕੈਨੇਡਾ ਚਲਾ ਗਿਆ ਸੀ। ਪਾਸਪੋਰਟ ਰੱਦ ਹੋਣ ਤੋਂ ਬਾਅਦ ਉਨ੍ਹਾਂ ਵਾਪਸ ਪਰਤਣਾ ਪਿਆ। 

ਹੋਰ ਖਬਰਾਂ »

ਅੰਤਰਰਾਸ਼ਟਰੀ