ਨਿਊਯਾਰਕ, 10 ਜਨਵਰੀ, (ਹ.ਬ.) : ਦੁਨੀਆ ਦੇ ਸਭ ਤੋਂ ਧਨੀ ਆਦਮੀ ਅਤੇ ਅਮੇਜ਼ਨ ਦੇ ਸੰਸਥਾਪਕ ਜੈਫ ਬੇਜੋਸ ਨੇ ਟਵਿਟਰ 'ਤੇ ਬੁਧਵਾਰ ਨੂੰ ਲੰਬੇ ਸਮੇਂ ਤੋਂ ਅਲੱਗ ਰਹਿ ਰਹੀ ਪਤਨੀ ਮੈਕੇਂਜੀ ਬੇਜੋਸ ਨੂੰ ਤਲਾਕ ਦੇਣ ਦਾ ਐਲਾਨ ਕੀਤਾ। ਬੇਜੋਸ ਟਵਿਟਰ ਹੈਂਡਲ ਦੇ ਜ਼ਰੀਏ ਜੈਫ ਅਤੇ ਮੈਕੇਂਜੀ ਨੇ ਜਾਰੀ ਸੰਯੁਕਤ ਬਿਆਨ ਵਿਚ ਦੱਸਿਆ ਕਿ ਅਸੀਂ ਲੋਕਾਂ ਨੂੰ ਅਪਣੀ ਜ਼ਿੰਦਗੀ ਵਿਚ ਆਏ ਬਦਲਾਅ ਦੇ ਬਾਰੇ ਵਿਚ ਦੱਸਣਾ ਚਾਹੁੰਦੇ ਹਨ।  ਜਿਹਾ ਕਿ ਸਾਡੇ ਪਰਿਵਾਰ ਅਤੇ ਕਰੀਬੀ ਦੋਸਤ ਜਾਣਦੇ ਹਨ, ਲੰਬੇ ਸਮੇਂ ਤੱਕ ਪਿਆਰ ਅਤੇ ਝਗੜਿਆਂ ਤੋਂ ਬਾਅਦ ਅਸੀਂ ਦੋਵਾਂ ਨੇ ਤਲਾਕ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਬਾਅਦ ਵੀ ਅਸੀਂ ਦੋਸਤ ਬਣੇ ਰਹਾਂਗੇ। ਦੋਵਾਂ ਨੇ ਕਿਹਾ ਕਿ ਅਸੀਂ ਅਪਣੇ 25 ਸਾਲ ਦੇ ਸਾਥ ਦੇ ਲਈ ਖੁਦ ਨੂੰ ਕਿਸਮਤ ਵਾਲੇ ਸਮਝਦੇ ਹਨ।
ਹਾਲਾਂਕਿ, ਹੁਣ ਰਸਤਾ ਅਲੱਗ ਹੋਵੇਗਾ, ਲੇਕਿਨ ਅਸੀਂ ਪਰਿਵਾਰ ਅਤੇ ਦੋਸਤ ਦੇ ਰੂਪ ਵਿਚ ਇੱਕ ਦੂਜੇ ਦਾ ਸਾਥ ਦਿੰਦੇ ਰਹਾਂਗਾ। ਮੈਕੇਂਜੀ ਦੋ ਕਿਤਾਬਾਂ ਦੀ ਲੇਖਿਕਾ ਹੈ। ਉਨ੍ਹਾਂ ਦੀ ਪਹਿਲੀ ਕਿਤਾਬ ਸਾਲ 2005 ਵਿਚ ਟੈਸਟਿੰਗ ਆਫ਼ ਲੂਥਰ ਆਲ ਬਰਾਈਟ ਅਤੇ ਸਾਲ 2013 ਵਿਚ ਟਰੈਪਸ ਆਈ ਸੀ। ਜੈਫ ਅਤੇ ਮੈਕੇਂਜੀ ਦੇ ਚਾਰ ਬੱਚੇ ਹਨ। ਦੋਵਾਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਜੇਕਰ ਸਾਨੂੰ ਪਤਾ ਹੁੰਦਾ ਕਿ 25 ਸਾਲ ਬਾਅਦ ਅਸੀਂ ਅਲੱਗ ਹੋਵਾਂਗੇ ਤਾਂ ਵੀ ਅਸੀਂ ਇਹ ਸਭ ਮੁੜ ਤੋਂ ਕਰਾਂਗੇ। ਇੱਕ ਵਿਆਹੁਤਾ ਜੋੜੇ ਦੇ ਰੂਪ ਵਿਚ ਅਸੀਂ ਬਿਹਤਰੀਨ ਜੀਵਨ ਜੀਅ ਲਿਆ ਅਤੇ ਅੱਗੇ ਵੀ ਇੱਥੇ ਦੋਸਤ, ਮਾਤਾ ਪਿਤਾ, ਵੈਂਚਰ ਅਤੇ ਪ੍ਰੋਜੈਕਟਾਂ ਵਿਚ ਸਾਂਝੇਦਾਰੀ ਦੇ ਰੂਪ ਵਿਚ ਚੰਗਾ ਭਵਿੱਖ ਦੇਖਦੇ ਹਾਂ। ਦੱਸ ਦੇਈਏ ਕਿ ਮਸ਼ਹੂਰ ਮੈਗਜ਼ੀਨ ਫੋਰਬਸ ਅਤੇ ਬਲੁਮਬਰਗ ਨੇ ਜੈਫ ਨੂੰ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਐਲਾਨ ਕੀਤਾ ਸੀ। ਅਮੇਜ਼ਨ ਇਸੇ ਹਫ਼ਤੇ ਮਾਈਕਰੋਸਾਫ਼ਟ ਨੂੰ ਪਛਾੜਦੇ ਹੋਏ ਸਭ ਤੋਂ ਜ਼ਿਆਦਾ ਵੈਲਿਊਸ਼ਨ ਵਾਲੀ ਕੰਪਨੀ ਬਣੀ ਹੈ। 

ਹੋਰ ਖਬਰਾਂ »

ਅੰਤਰਰਾਸ਼ਟਰੀ